ਮੁੰਬਈ:ਫਿਲਮ ਅਦਾਕਾਰਾ ਦੀਆ ਮਿਰਜ਼ਾ ਤੇ ਆਰ ਮਾਧਵਨ ਨੇ ਆਪਣੀ ਪਹਿਲੀ ਰੋਮਾਂਟਿਕ-ਡਰਾਮਾ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’ ਦੀ 20 ਵੀਂ ਵਰ੍ਹੇਗੰਢ ਮਨਾਈ। ਦੋਵਾਂ ਨੇ ਇਸ ਫ਼ਿਲਮ ਨਾਲ ਬੌਲੀਵੁੱਡ ਵਿੱਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਗੌਤਮ ਮੈਨਨ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਸਾਲ 2001 ਵਿੱਚ ਆਈ ਤਾਮਿਲ ਫ਼ਿਲਮ ‘ਮਿਨਾਲੇ’ ਦਾ ਰੀਮੇਕ ਸੀ ਤੇ ਉਸ ਵਿੱਚ ਵੀ ਮਾਧਵਨ ਨੇ ਹੀ ਮੁੱਖ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਨੂੰ ਸੰਖੇਪ ’ਚ ‘ਆਰਐੱਚਟੀਡੀਐੱਮ’ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਫ਼ਿਲਮ ‘ਮੈਡੀ’ ਸ਼ਾਸਤਰੀ (ਮਾਧਵਨ) ਤੇ ਰੀਨਾ ਮਲਹੋਤਰਾ (ਦੀਆ ਮਿਰਜ਼ਾ) ਦੀ ਕਹਾਣੀ ਹੈ ਜੋ ਰਾਜੀਵ (ਸੈਫ ਅਲੀ ਖਾਨ) ਨਾਲ ਮੰਗਣੀ ਤੋਂ ਪਹਿਲਾਂ ਪਿਆਰ ਵਿੱਚ ਪੈ ਜਾਂਦੀ ਹੈ। ਸੰਗੀਤਕਾਰ ਹੈਰਿਸ ਜੈਰਾਜ ਅਤੇ ਗੀਤਕਾਰ ਸਮੀਰ ਵੱਲੋਂ ਫਿਲਮ ਲਈ ਰਚੇ ਗਏ ਗੀਤ-ਸੰਗੀਤ ਕਾਰਨ ਇਹ ਫਿਲਮ  ਅਜੇ ਵੀ ਬਾਲੀਵੁੱਡ ਦੀਆਂ ਸਭ ਤੋਂ  ਪਿਆਰੀਆਂ ਐਲਬਮਾਂ ਵਿੱਚੋਂ ਇੱਕ ਹੈ।  ਇਹ  ਫ਼ਿਲਮ ਮਿਰਜ਼ਾ ਲਈ ਲਾਂਚਪੈਡ  ਸੀ,  ਜਿਸ ਨੇ ਮਿਸ ਏਸ਼ੀਆ ਪੈਸੇਫਿਕ  ਇੰਟਰਨੈਸ਼ਨਲ  ਦਾ ਖਿਤਾਬ ਜਿੱਤਣ ਤੋਂ  ਇੱਕ  ਸਾਲ ਬਾਅਦ ਫ਼ਿਲਮ ‘ਰਹਿਨਾ ਹੈ  ਤੇਰੇ ਦਿਲ ਮੇਂ’ ਰਾਹੀਂ ਫਿਲਮੀ ਕਰੀਅਰ  ਦੀ ਸ਼ੁਰੂਆਤ ਕੀਤੀ ਸੀ।