ਨਵੀਂ ਦਿੱਲੀ, 16 ਫਰਵਰੀ

ਦਿੱਲੀ ਦੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਹਿਰ ਦੀ ਅਦਾਲਤ ਨੇ ਅੱਜ ਪੰਜ ਮੁਲਜ਼ਮਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਵਿਸ਼ੇਸ਼ ਜੱਜ ਐੱਮਕੇ ਨਾਗਪਾਲ ਨੇ ਸ਼ਰਤ ਰੈੱਡੀ, ਅਭਿਸ਼ੇਕ ਬੋਇਨਾਪੱਲੀ, ਵਿਜੈ ਨਾਇਰ, ਬਿਨੋਏ ਬਾਬੂ ਅਤੇ ਸਮੀਰ ਮਹਿੰਦਰੂ ਨੂੰ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜ਼ਮਾਨਤ ਦੇਣ ਦਾ ਕੋਈ ਠੋਸ ਆਧਾਰ ਨਹੀਂ ਹੈ।