ਨਵੀਂ ਦਿੱਲੀ, 23 ਫਰਵਰੀ

ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਲਾਹ ਮਗਰੋਂ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦਾ ਚਾਰਜ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਨੂੰ ਸੌਂਪ ਦਿੱਤਾ ਹੈ। ਪਹਿਲਾਂ ਇਹ ਚਾਰਜ ਸਤੇਂਦਰ ਜੈਨ ਕੋਲ ਸੀ। ਸ੍ਰੀ ਜੈਨ ਨੇ ਇਹ ਚਾਰਜ 2015 ਤੋਂ ਸੰਭਾਲਿਆ ਹੋਇਆ ਸੀ ਜਦੋਂ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਸੱਤਾ ਸੰਭਾਲੀ ਸੀ। ਮਨੀਸ਼ ਸਿਸੋਧੀਆ ਕੋਲ ਹੁਣ ਲੋਕ ਨਿਰਮਾਣ ਵਿਭਾਗ ਤੋਂ ਇਲਾਵਾ ਸਿਹਤ, ਗ੍ਰਹਿ, ਸ਼ਹਿਰੀ ਵਿਕਾਸ, ਸਨਅਤਾਂ, ਜਲ ਸਪਲਾਈ, ਸਿੰਜਾਈ ਤੇ ਹੜ੍ਹ ਕੰਟਰੋਲ ਵਰਗੇ ਵਿਭਾਗ ਵੀ ਹਨ।