ਨਵੀਂ ਦਿੱਲੀ, 13 ਫਰਵਰੀ

ਦਿੱਲੀ ਉਪ ਰਾਜਪਾਲ ਦੇ ਦਫ਼ਤਰ ਨੇ ਸੁਪਰੀਮ ਕੋਰਟ ’ਚ ਕਿਹਾ ਕਿ ਉਹ 16 ਫਰਵਰੀ ਨੂੰ ਹੋਣ ਵਾਲੀ ਦਿੱਲੀ ਮੇਅਰ ਚੋਣ ਨੂੰ 17 ਫਰਵਰੀ ਤੋਂ ਬਾਅਦ ਦੀ ਤਰੀਕ ਤੱਕ ਟਾਲ ਦੇਵੇਗਾ। ਸਰਵਉੱਚ ਅਦਾਲਤ ਨੇ ਕਿਹਾ ਦਿੱਲੀ ਨਗਰ ਨਿਗਮ ਦੇ ਨਾਮਜ਼ਦ ਮੈਂਬਰ ਮੇਅਰ ਦੀ ਚੋਣ ’ਚ ਵੋਟ ਨਹੀਂ ਦੇ ਸਕਦੇ। ਮਾਮਲੇ ਦੀ ਅਗਲੀ ਸੁਦਵਾਈ 17 ਫਰਵਰੀ ਨੂੰ ਹੋਵੇਗੀ।