ਗੁਰੂਗ੍ਰਾਮ, 16 ਸਤੰਬਰ

ਕੇਂਦਰੀ ਸੜਕ ਆਵਾਜਾਈ ਅਤੇ ਜਹਾਜ਼ਰਾਨੀ ਮੰਤਰੀ ਨਿਤਿਨ ਗਡਕਰੀ ਨੇ ਨਿਰਮਾਣ ਅਧੀਨ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦਾ ਜਾਇਜ਼ਾ ਲਿਆ। ਉਸਾਰੀ ਦੇ ਕੰਮ ‘ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਵੀ ਦਿੱਤੀਆਂ। ਅੱਜ ਸਾਰਾ ਦਿਨ ਚੱਲਣ ਵਾਲੇ ਜਾਇਜ਼ੇ ਦੀ ਸ਼ੁਰੂਆਤ ਉਨ੍ਹਾਂ ਗੁਰੂਗ੍ਰਾਮ ਦੇ ਪਿੰਡ ਲੋਹਟਕੀ ਤੋਂ ਕੀਤੀ। ਹਰਿਆਣਾ ਮੁੱਖ ਮੰੰਤਰੀ ਮਨੋਹਰ ਲਾਲ ਖੱਟਰ ਵੀ ਉਨ੍ਹਾਂ ਨਾਲ ਸਨ। ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਸਮੇਤ 5 ਰਾਜਾਂ ਨੂੰ ਜੋੜਨ ਵਾਲਾ ਇਹ ਐਕਸਪ੍ਰੈਸਵੇਅ ਨਿਤਿਨ ਗਡਕਰੀ ਦਾ ਡਰੀਮ ਪ੍ਰਾਜੈਕਟ ਹੈ। ਇਹ ਐਕਸਪ੍ਰੈਸਵੇਅ ਗੁਜਰਾਤ ਨੂੰ ਦਿੱਲੀ ਨਾਲ ਵੀ ਜੋੜੇਗਾ।