ਨਵੀਂ ਦਿੱਲੀ, 11 ਮਈ

ਦਿੱਲੀ ਪੁਲੀਸ ਦੇ ਆਰਥਿਕ ਅਪਰਾਧ ਵਿੰਗ (ਈਓਡਬਲਿਊ) ਨੇ ਭਾਰਤਪੇਅ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਸ਼ਨੀਰ ਗਰੋਵਰ ਖ਼ਿਲਾਫ਼ 81 ਕਰੋੜ ਰੁਪਏ ਦੀ ਧੋਖਾਧੜੀ ਤੇ ਜਾਅਲਸਾਜ਼ੀ ਦਾ ਕੇਸ ਦਰਜ ਕੀਤਾ ਹੈ। ਐਫਆਈਆਰ, ਜੋ ਭਾਰਤਪੇਅ ਕੰਪਨੀ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ ਦੇ ਅਧਾਰ ‘ਤੇ ਦਰਜ ਕੀਤੀ ਗਈ ਹੈ, ਵਿੱਚ ਉਸ ਦੀ ਪਤਨੀ ਮਾਧੁਰੀ ਜੈਨ ਗਰੋਵਰ ਅਤੇ ਤਿੰਨ ਰਿਸ਼ਤੇਦਾਰਾਂ ਦੀਪਕ ਗੁਪਤਾ, ਸੁਰੇਸ਼ ਜੈਨ ਅਤੇ ਸ਼ਵੇਤੰਕ ਜੈਨ ਦਾ ਵੀ ਜ਼ਿਕਰ ਹੈ।