ਨਵੀਂ ਦਿੱਲੀ, 1 ਸਤੰਬਰ
ਏਅਰਲਾਈਨ ਸਪਾਈਸਜੈੱਟ ਦਾ ਦਿੱਲੀ ਤੋਂ ਮਹਾਰਾਸ਼ਟਰ ਦੇ ਨਾਸਿਕ ਜਾ ਰਿਹਾ ਜਹਾਜ਼ ਤਕਨੀਕੀ ਖ਼ਰਾਬੀ ਤੋਂ ਬਾਅਦ ਅੱਜ ਸਵੇਰੇ ਰਾਹ ਵਿਚੋਂ ਮੁੜ ਆਇਆ। ਜਹਾਜ਼ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਅਧਿਕਾਰੀ ਨੇ ਕਿਹਾ,‘ਸਪਾਈਸਜੈੱਟ ਦੀ ਦਿੱਲੀ-ਨਾਸਿਕ ਫਲਾਈਟ ਨੂੰ ਵੀਰਵਾਰ ਨੂੰ ਰਸਤੇ ‘ਚ ਆਟੋਪਾਇਲਟ ਪ੍ਰਣਾਲੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਜਹਾਜ਼ ਰਾਹ ਵਿਚੋਂ ਵਾਪਸ ਆ ਗਿਆ।’