ਰੇਵਾੜੀ, 29 ਮਈ
ਦਿੱਲੀ-ਜੈਪੁਰ ਹਾਈਵੇਅ ‘ਤੇ ਕੰਪਨੀ ਦੇ ਗੋਦਾਮ ਤੋਂ ਬਾਹਰ ਨਿਕਲਦੇ ਹੀ ਬਦਮਾਸ਼ਾਂ ਨੇ 4.25 ਕਰੋੜ ਰੁਪਏ ਦੇ ਨਵੇਂ 5ਜੀ ਮੋਬਾਈਲ ਫ਼ੋਨਾਂ ਨਾਲ ਭਰੇ ਕੰਟੇਨਰ ਨੂੰ ਲੁੱਟ ਲਿਆ। ਬਦਮਾਸ਼ ਕੰਟੇਨਰ ਅਤੇ ਡਰਾਈਵਰ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਗਏ ਅਤੇ ਰੋਹਤਕ ਇਲਾਕੇ ‘ਚ ਸੁੱਟ ਕੇ ਫ਼ਰਾਰ ਹੋ ਗਏ। ਪੁਲੀਸ ਨੇ ਖਾਲੀ ਕੰਟੇਨਰ ਬਰਾਮਦ ਕਰ ਲਿਆ ਹੈ। ਬਦਮਾਸ਼ਾਂ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ।