ਨਵੀਂ ਦਿੱਲੀ, 17 ਦਸੰਬਰ

ਦੱਖਣੀ ਦਿੱਲੀ ਦੇ ਜੀਕੇ-1 ਸਥਿਤ ਹਸਪਤਾਲ ‘ਚ ਅੱਜ ਸਵੇਰੇ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸ ਨੇ ਕਿਹਾ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਜਾਂ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅੱਗ ਲੱਗਣ ਦੀ ਸੂਚਨਾ ਸਵੇਰੇ 9.07 ਵਜੇ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਅੱਗ ਹਸਪਤਾਲ ਦੇ ਦਫ਼ਤਰ ਅਤੇ ਜ਼ਮੀਨਦੋਜ਼ ਮੰਜ਼ਿਲ ‘ਚ ਲੱਗੀ ਅਤੇ ਸਵੇਰੇ 9.50 ਵਜੇ ਤੱਕ ਇਸ ‘ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।