27 ਸਾਲਾਂ ਬਾਅਦ, ਜਨਤਾ ਨੇ ਪੀਐਮ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਬਾਰੇ ਦ੍ਰਿਸ਼ਟੀਕੋਣ ਨੂੰ ਗਲੇ ਲਗਾ ਕੇ ਭਾਜਪਾ ਨੂੰ ਸ਼ਾਨਦਾਰ ਫ਼ਤਵਾ ਦਿੱਤਾ ਹੈ

ਦਿੱਲੀ ’ਚ ਭਾਜਪਾ ਦੀ ਸ਼ਾਨਦਾਰ ਜਿੱਤ ਹੋਈ ਹੈ। ਭਾਜਪਾ ਨੇ 27 ਸਾਲ ਬਾਅਦ ਦਿੱਲੀ ਦੀ ਸੱਤਾ ਵਿਚ ਪੈਰ ਜਮਾਏ ਹਨ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਲੀ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ‘ਤੇ ਪੀਐਮ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ।

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਟਵੀਟ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਇਤਿਹਾਸ ਮੁੜ ਲਿਖਿਆ ਗਿਆ! 27 ਸਾਲਾਂ ਬਾਅਦ, ਜਨਤਾ ਨੇ ਪੀਐਮ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਬਾਰੇ ਦ੍ਰਿਸ਼ਟੀਕੋਣ ਨੂੰ ਗਲੇ ਲਗਾ ਕੇ ਭਾਜਪਾ ਨੂੰ ਸ਼ਾਨਦਾਰ ਫ਼ਤਵਾ ਦਿੱਤਾ ਹੈ। ਇਹ ਜਿੱਤ ਵਿਸ਼ਵਾਸ, ਵਿਕਾਸ ਅਤੇ ਰੌਸ਼ਨ ਭਵਿੱਖ ਦਾ ਸਬੂਤ ਹੈ। ਧੰਨਵਾਦ ਦਿੱਲੀ।’’