ਦਾਵੋਸ/ਟੋਰਾਂਟੋ — ਮੰਗਲਵਾਰ ਨੂੰ ਸਵਿੱਟਜ਼ਰਲੈਂਡ ਦੇ ਦਾਵੋਸ ‘ਚ ਵਿਸ਼ਵ ਆਰਥਿਕ ਸੰਮੇਲਨ ‘ਚ ਸ਼ਾਮਲ ਹੋਣ ਲਈ ਜਿੱਥੇ ਕਈ ਦੇਸ਼ਾਂ ਦੇ ਨੇਤਾ ਸ਼ਾਮਲ ਹੋਏ। ਉਥੇ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੂਜੀ ਵਾਰ ਇਸ ਸੰਮੇਲਨ ‘ਚ ਸ਼ਾਮਲ ਹੋਣ ਲਈ ਪਹੁੰਚੇ। ਮੰਗਲਵਾਰ ਨੂੰ ਜਿੱਥੇ ਉਨ੍ਹਾਂ ਨੇ ਅਮਰੀਕਾ ਦੇ ਅਧਿਕਾਰੀਆਂ ਨਾਲ ‘ਨਾਫਟਾ’ ਸਬੰਧੀ ਮੁੱਦੇ ‘ਤੇ ਗੱਲਬਾਤ ਕੀਤੀ ਸੀ ਅਤੇ ਦੇਸ਼ਾਂ ਦੇ ਨੇਤਾਵਾਂ ਨਾਲ ਦੋ-ਪੱਖੀ ਗੱਲਬਾਤ ਕੀਤੀ। ਉਥੇ ਹੀ ਬੁੱਧਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਮਲਾਲਾ ਯੂਸਫਜ਼ਈ ਨਾਲ ਮੁਲਾਕਾਤ ਕੀਤੀ। ਜਿਸ ‘ਚ ਉਨ੍ਹਾਂ ਨੇ ਕੁੜੀਆਂ ਦੀ ਪੜਾਈ ਅਤੇ ਅਧਿਕਾਰਾਂ ਨੂੰ ਲੈ ਕੇ ਚਰਚਾ ਕੀਤੀ ਅਤੇ ਟਰੂਡੋ ਨੇ ਕਿਹਾ ਕਿ ਉਨ੍ਹਾਂ (ਕੁੜੀਆਂ) ਨੂੰ ਸਿੱਖਿਅਤ ਕਰਨ ਨਾਲ ਦੇਸ਼ ਦੀ ਇਕਾਨਮੀ ਹੋਰ ਵਧੇਗੀ ਅਤੇ ਦੇਸ਼ ਤਰੱਕੀ ਦੇ ਰਾਹ ਵੱਲ ਦੌੜਾਗੇ। ਜਸਟਿਨ ਟਰੂਡੋ ਵੱਲੋਂ 180 ਮਿਲੀਅਨ ਡਾਲਰ ਦਾ ਫੰਡ ਜੀ. ਪੀ. ਫਾਰ ਐਜ਼ੂਕੇਸ਼ਨ ਪ੍ਰਦਾਨ ਕੀਤਾ ਗਿਆ। ਜਿਸ ‘ਤੇ ਮਲਾਲਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡਾ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਜੀ. ਪੀ. ਫਾਰ. ਐਜ਼ੂਕੇਸ਼ਨ ਇਕ ਸੰਸਥਾ ਹੈ ਜਿਸ ‘ਚ ਗਰੀਬ ਦੇਸ਼ਾਂ ਦੇ ਬੱਚਿਆਂ ਨੂੰ ਪੱੜਣ ਲਈ ਫੰਡ ਭੇਜਿਆ ਜਾਂਦਾ ਹੈ, ਤਾਂ ਜੋ ਉਸ ਦੇਸ਼ ਦੇ ਬੱੱਚੇ ਪੱੜ ਕੇ ਆਪਣੇ ਦੇਸ਼ ਦਾ ਵਿਕਾਸ ਕਰ ਸਕਣ। ਉਥੇ ਹੀ ਜਸਟਿਨ ਟਰੂਡੋ ਨੇ ਕੋਕਾ-ਕੋਲਾ ਦੇ ਨਵੇਂ ਸੀ. ਈ. ਓ. ਜੇਮਜ਼ ਕਿਊਂਸੀ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਕੈਨੇਡਾ ‘ਚ ਹੋਰ ਵਪਾਰ ਵਧਾਉਣ ਅਤੇ ਨਵੀਆਂ ਨੌਕਰੀਆਂ ਕੱਢਣ ਬਾਰੇ ਗੱਲਬਾਤ ਕੀਤੀ। ਉਥੇ ਹੀ ਬੁੱਧਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ‘ਚ ਪਹੁੰਚੇ। ਜਿਥੇ ਉਹ ਟਰੂਡੋ ਨਾਲ ਮੁਲਾਕਾਤ ਕਰ ਨਾਫਟਾ ਅਤੇ ਹੋਰ ਕਈ ਮੁੱਦਿਆਂ ‘ਤੇ ਚਰਚਾ ਕਰ ਸਕਦੇ ਹਨ।