ਮੁੰਬਈ:ਬੌਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਨੇ ਬੀਤੀ ਦਿਨੀਂ ਹੋਈ ਆਪਣੀ ਦਾਦੀ ਸਨੇਹਲਤਾ ਪਾਂਡੇ ਦੀ ਮੌਤ ਮਗਰੋਂ ਅੱਜ ਇਕ ਭਾਵੁਕ ਪੱਤਰ ਲਿਖਿਆ ਹੈ। ਅਦਾਕਾਰਾ ਨੇ ਆਖਿਆ ਕਿ ਉਸ ਦੀ ਦਾਦੀ ਨੇ ਉਸ ਨੂੰ ਉਹੀ ਕਰਨ ਲਈ ਪ੍ਰੇਰਿਤ ਕੀਤਾ ਜੋ ਉਸ ਨੂੰ ਪਸੰਦ ਸੀ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਉਨ੍ਹਾਂ ਦੇ ਹੱਥਾਂ ਵਿਚ ਖੇਡ ਕੇ ਵੱਡੀ ਹੋਈ। ਜਾਣਕਾਰੀ ਅਨੁਸਾਰ 85 ਸਾਲਾ ਸਨੇਹਲਤਾ ਬੌਲੀਵੁੱਡ ਅਦਾਕਾਰ ਚੰਕੀ ਪਾਂਡੇ ਦੀ ਮਾਤਾ ਸੀ। ਅਦਾਕਾਰਾ ਨੇ ਆਪਣੀ ਅਤੇ ਛੋਟੀ ਭੈਣ ਦੀਆਂ ਦਾਦੀ ਨਾਲ ਖਿੱਚਵਾਈਆਂ ਕੁਝ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਅਨੰਨਿਆ ਨੇ ਆਖਿਆ,‘‘ਪ੍ਰਮਾਤਮਾ ਤੁਹਾਨੂੰ ਸ਼ਾਂਤੀ ਦੇਵੇ। ਜਦੋਂ ਉਸ ਦਾ ਜਨਮ ਹੋਇਆ ਤਾਂ ਡਾਕਟਰਾਂ ਨੇ ਆਖਿਆ ਸੀ ਕਿ ਉਹ ਕੁਝ ਸਾਲ ਹੀ ਜੀਅ ਸਕੇਗੀ, ਕਿਉਂਕਿ ਉਸ ਦੇ ਦਿਲ ਦਾ ਇਕ ਵਾਲਵ ਠੀਕ ਕੰਮ ਨਹੀਂ ਕਰਦਾ ਸੀ ਪਰ ਫਿਰ ਵੀ ਮੇਰੀ ਦਾਦੀ ਨੇ ਲੰਮੀ ਉਮਰ ਭੋਗੀ। ਉਹ 85 ਸਾਲ ਦੀ ਉਮਰ ਤੱਕ ਕੰਮ ਕਰਦੀ ਰਹੀ। ਉਸ ਨੇ ਮੈਨੂੰ ਉਹ ਕੰਮ ਕਰਨ ਲਈ ਪ੍ਰੇਰਿਤ ਕੀਤਾ ਜੋ ਮੈਨੂੰ ਪਸੰਦ ਸੀ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਉਨ੍ਹਾਂ ਦੀ ਦੇਖਰੇਖ ਹੇਠ ਵਿਚ ਵੱਡੀ ਹੋਈ। ‘ਸਾਡੇ ਪਰਿਵਾਰ ਦੀ ਜ਼ਿੰਦਗੀ।’ ਤੁਹਾਨੂੰ ਬਹੁਤ ਪਿਆਰ ਕੀਤਾ ਅਤੇ ਕਦੇ ਭੁਲਾਇਆ ਨਹੀਂ ਜਾਵੇਗਾ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।