ਦਸੂਹਾ, 22 ਅਗਸਤ

ਇਥੇ ਸਵੇਰੇ ਅੱਠ ਵਜੇ ਰੇਲਵੇ ੳਵਰਬ੍ਰਿਜ ‘ਤੇ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਕਿ ਇਕ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਨਵਦੀਪ, ਪ੍ਰਭਦੀਪ (ਸਗੇ ਭਰਾ) ਤੇ ਸੁਭਾਸ਼ ਵਜੋਂ ਹੋਈ ਹੈ, ਜਦੋਕਿ ਰੋਹਿਤ ਗੰਭੀਰ ਜ਼ਖ਼ਮੀ ਹੋ ਗਿਆ। ਇਹ ਸਾਰੇ ਡੀਏਵੀ ਬਲੱਗਣਾ ਸਕੂਲ ਦੇ ਵਿਦਿਆਰਥੀ ਸਨ ਤੇ ਸਵੇਰੇ ਮੋਟਰਸਾਈਕਲ ’ਤੇ ਸਕੂਲ ਜਾ ਰਹੇ ਸਨ। ਇਸ ਦੌਰਾਨ ਉਹ ਗਲਤ ਪਾਸਿਓਂ ਆ ਰਹੇ ਟਰੱਕ (ਨੰ.ਪੀ.ਬੀ 23 ਜੀ, 1971) ਦੀ ਲਪੇਟ ’ਚ ਆ ਗਏ। ਜ਼ਖ਼ਮੀ ਰੋਹਿਤ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਪੁਲੀਸ ਨੇ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਟੱਰਕ ਨੂੰ ਕਬਜ਼ੇ ’ਚ ਲੈ ਲਿਆ ਹੈ। ਵਿਧਾਇਕ ਘੁੰਮਣ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁਖ ਸਾਂਝਾ ਕੀਤਾ ਤੇ ਪੁਲੀਸ ਨੂੰ ਇਸ ਸਬੰਧੀ ਜਾਂਚ ਦੇ ਨਿਰਦੇਸ਼ ਦਿੱਤੇ ਹਨ।