ਅਕਾਲੀ ਦਲ ਵਿੱਚ ਰੇਤਾ ਵੇਚਣ ਵਾਲੇ, ਨਸ਼ਾ ਵੇਚਣ ਵਾਲੇ, ਬਜਰੀ ਵੇਚਣ ਵਾਲੇ ਅਤੇ ਮੋਟਰਾਂ ਲਾਹੁਣ ਵਾਲੇ ਆ ਗਏ ਹਨ, ਇਸ ਕਰ ਕੇ ਪਾਰਟੀ ਦਾ ਮਿਆਰ ਡਿੱਗਦਾ ਜਾ ਰਿਹੈ।”

ਜਲੰਧਰ: ਜਥੇਦਾਰ ਦੀ ਦਸਤਾਰਬੰਦੀ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਾਡੀ ਕਿਸੇ ਸਿੱਖ ਨਾਲ ਕੋਈ ਵੈਰ ਵਿਰੋਧ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਨੂੰ ਵੀ ਸੇਵਾ ਦਿੱਤੀ ਗਈ ਹੈ ਅਸੀਂ ਉਸ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਨੇ ਕਿਹਾ ਹੈਕਿ ਉਸ ਦਿਨ ਜਿਹੜਾ ਤਰੀਕਾ ਅਪਣਾਇਆ ਗਿਆ ਹੈ ਉਸ ਨਾਲ ਹਰ ਸਿੱਖ ਉਦਾਸ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰ ਦੀ ਦਸਤਾਰਬੰਦੀ ਵੇਲੇ ਜੋ ਪਰੰਪਰਾ ਰਹਿਣਗੀਆ ਤਾਂ ਹੀ ਅਸੀਂ ਰਹਾਂਗੇ। ਉਨ੍ਹਾਂ ਨੇ ਕਿਹਾ ਹੈਕਿ ਜਲੰਧਰ ਦੀ ਸੰਗਤ ਨੇ ਇੱਕਠ ਕੀਤਾ ਅਸੀਂ ਸਿਰਫ ਸਿਧਾਂਤ ਦਾ ਹੋਕਾ ਦੇਣ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਚੀਫ ਸੈਕਟਰੀ ਨੂੰ ਭਰੋਸਾ ਵਿੱਚ ਨਹੀਂ ਲਿਆ ਤਾਂ ਬੜਾ ਮੰਦਭਾਗਾ ਹੈ ਅਤੇ ਉਹ ਪ੍ਰਬੰਧਕ ਢਾਂਚੇ ਦਾ ਅਧਿਕਾਰੀ ਹੁੰਦਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਪੰਜਾਬ ਦੀ ਖੇਤਰੀ ਪਾਰਟੀ ਮਜ਼ਬੂਤ ਹੋਵੇ ਜਿਵੇ 100 ਸਾਲ ਪਹਿਲਾਂ ਜਾ 50 ਸਾਲ ਪਹਿਲਾਂ ਬਾਕੀ ਪਾਰਟੀਆਂ ਲਈ ਉਦਾਹਰਣ ਹੁੰਦੀ ਸੀ। ਉਨ੍ਹਾਂ ਨੇ ਕਿਹਾ ਹੈਕਿ ਸ਼੍ਰੋਮਣੀ ਅਕਾਲੀ ਦਲ ਪੂਰਾ ਮਜ਼ਬੂਤ ਹੋਣਾ ਚਾਹੀਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਵੇਂ ਇਸ ਵਿੱਚ ਰੇਤਾ ਵੇਚਣ ਵਾਲਾ, ਨਸ਼ਾ ਵੇਚਣ ਵਾਲਾ ਤੇ ਬਜਰੀ ਵੇਚਣ ਵਾਲਾ ਅਤੇ ਮੋਟਰਾਂ ਲਾਉਣ ਵਾਲਾ ਆ ਗਿਆ ਇਸ ਕਰਕੇ ਗ੍ਰਾਫ ਡਾਊਨ ਹੋ ਗਿਆ। ਉਨ੍ਹਾਂ ਨੇ ਕਿਹਾ ਹੈਕਿ ਬਾਕੀ ਪਾਰਟੀਆਂ ਅਲੱਗ ਹਨ ਪਰ ਸ਼੍ਰੋਮਣੀ ਅਕਾਲੀ ਦਲ ਵੱਖਰਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਉਹ ਪਾਰਟੀ ਹੈ ਜਿਸ ਵਿੱਚ ਹਰ ਧਰਮ ਦੇ ਲੋਕ ਸ਼ਾਮਿਲ ਹੁੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਦਾ ਜੋ ਪਹਿਲਾ ਰੁਤਬਾ ਹੁੰਦਾ ਸੀ ਉਹ ਬਹਾਲ ਹੋਣਾ ਚਾਹੀਦਾ ਸੀ।ਉਨ੍ਹਾਂ ਨੇਕਿਹਾ ਹੈ ਕਿ ਮੈਂ ਚਾਹੁੰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਹੋਰ ਰੂਪ ਜੋ ਪਹਿਲਾਂ ਹੁੰਦਾ ਸੀ ਉਹ ਹੋਵੇ।

ਅਕਾਲੀ ਦਲ ਦੇ ਪ੍ਰਧਾਨ ਦੇ ਸਵਾਲ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੈਂ ਸਿਰਫ਼ ਸੇਵਾਦਾਰ ਬਣ ਕੇ ਹੀ ਰਹਾਂਗਾ। ਉਨ੍ਹਾਂ ਨੇ ਕਿਹਾ ਹੈ ਆਪਣੇ ਸੰਕਲਪ ਅਤੇ ਸਿਧਾਂਤਾਂ ਉੱਤੇ ਪਹਿਰਾ ਦੇਣਾ ਚਾਹੀਦਾ ਹੈ।

ਅਕਾਲੀ ਦਲ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੇਕਰ ਲੀਡਰ ਦਾ ਸਲਾਹਕਾਰ ਚੰਗਾ ਮਿਲ ਜਾਵੇ ਤਾਂ ਉਹ ਲੀਡਰ ਨੂੰਤਾਰ ਦਿੰਦਾ ਨਹੀਂ ਤਾਂ ਡੋਬ ਦਿੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਚੰਗੇ ਸਲਾਹਕਾਰ ਮਿਲ ਜਾਣ ਤਾਂ ਅਕਾਲੀ ਦਲ ਆਪਣੀ ਹੋਦ ਬਚਾ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਜਿਸ ਤਰ੍ਹਾਂ ਦੀਇਹ ਸਲਾਹ ਦੇ ਰਹੇ ਹਨ ਮੈਂ ਨੂੰ ਨਹੀ ਲੱਗਦਾ ਇਹ ਉਭਰੇਗਾ ਸਗੋਂ ਹੋਰ ਥਲੇ ਜਾਵੇਗਾ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ 2 ਦਸੰਬਰ ਦੇ ਫੈਸਲੇ ਕਾਰਨ ਹੀ ਜਥੇਦਾਰਾਂ ਨੂੰ ਲਾਂਭੇ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ੍ ਹੈ ਕਿ ਰਾਜਸੀ ਫੈਸਲੇ ਉੱਤੇ ਆ ਗਏ ਹਨ ਅਤੇ ਧਾਰਮਿਕ ਫੈਸਲੇ ਥੱਲੇ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਹੁਕਮਨਾਮੇ ਬਦਲੇ ਗਏ ਸਨ ਜਿਵੇ ਸੌਂਦਾ ਸਾਧ ਨੂੰ ਮੁਆਫ ਕਰ ਦਿੱਤਾ ਫਿਰ ਮੁਆਫੀ ਵਾਪਸ ਲੈ ਲਿਆ। ਉਨ੍ਹਾਂ ਨੇ ਕਿਹਾ ਹੈ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਪੰਥ ਨੇ ਪ੍ਰਵਾਨ ਕਰ ਲਿਆ ਹੈ ਅਤੇ ਇਹ ਇਤਿਹਾਸ ਦਾ ਹਿੱਸਾ ਬਣ ਗਿਆ। ਉਨ੍ਹਾਂ ਨੇ ਕਿਹਾ ਹੈਕਿ ਜਿਵੇ ਦੇ ਸਲਾਹਕਾਰ ਹਨ ਉਨ੍ਹਾਂ ਨੇ ਹੀ ਨੁਕਾਸਾਨ ਕੀਤਾ ਹੈ।