ਕੋਲਕਾਤਾ, 27 ਸਤੰਬਰ
ਸੁਭੇਂਦੂ ਅਧਿਕਾਰੀ ਨੇ ਮੁਕੁਲ ਰਾਏ ’ਤੇ ਦਲ ਬਦਲੂ ਵਿਰੋਧੀ ਕਾਨੂੰਨ ਤਹਿਤ ਹਾਈ ਕੋਰਟ ਦਾ ਦਰਵਾਜ਼ਾ ਖਟਕਾਇਆ ਹੈ। ਦੱਸਣਯੋਗ ਹੈ ਕਿ ਅਧਿਕਾਰੀ ਪਿਛਲੇ ਸਾਲ ਭਾਜਪਾ ਵਿਚ ਸ਼ਾਮਲ ਹੋਏ ਸੀ ਤੇ ਉਨ੍ਹਾਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੂੰ ਵਿਧਾਨ ਸਭਾ ਹਲਕੇ ਨੰਦੀਗਰਾਮ ਤੋਂ ਹਰਾਇਆ ਸੀ।