ਬੋਧਗਯਾ, 29 ਦਸੰਬਰ
ਤਿੱਬਤ ਦੇ ਅਧਿਆਤਮਕ ਆਗੂ ਦਲਾਈ ਲਾਮਾ ਬੋਧਗਯਾ ਯਾਤਰਾ ਦੌਰਾਨ ਸੁਰੱਖਿਆ ਏਜੰਸੀਆਂ ਚੀਨੀ ਔਰਤ ਦੀ ਭਾਲ ਵਿਚ ਹਨ ਤੇ ਪੁਲੀਸ ਨੂੰ ਹਾਈ ਅਲਰਟ ਕਰ ਦਿੱਤਾ ਹੈ। ਪੁਲੀਸ ਨੇ ਚੀਨੀ ਔਰਤ ਸੋਂਗ ਜ਼ਿਆਓਲਨ ਦਾ ‘ਸਕੈਚ’ ਜਾਰੀ ਕੀਤਾ ਹੈ। ਪੁਲੀਸ ਨੇ ਮਹਿਲਾ ਦੇ ਪਾਸਪੋਰਟ ਅਤੇ ਵੀਜ਼ੇ ਦੇ ਵੇਰਵੇ ਵੀ ਮੀਡੀਆ ਨਾਲ ਸਾਂਝੇ ਕੀਤੇ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪੁਲੀਸ ਮਹਿਲਾ ਨੂੰ ਕਿਉਂ ਲੱਭ ਰਹੀ ਹੈ। ਮਹਾਬੋਧੀ ਮੰਦਰ ਕੰਪਲੈਕਸ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸ਼ਰਧਾਲੂਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।