ਸ਼ਿਮਲਾ, 10 ਅਪਰੈਲ

ਦਲਾਈ ਲਾਮਾ ਨੇ ਅੱਜ ਕਿਹਾ ਹੈ ਕਿ ਜੇ ਉਨ੍ਹਾਂ ਦੇ ਸ਼ਬਦਾਂ ਨਾਲ ਭਾਵਨਾਵਾਂ ਨੂੰ ਸੱਟ ਵੱਜੀ ਹੈ ਤਾਂ ਉਹ ਬੱਚੇ, ਉਸ ਦੇ ਪਰਿਵਾਰ ਅਤੇ ਦੋਸਤਾਂ ਤੋਂ ਮੁਆਫੀ ਮੰਗਦੇ ਹਨ। ਇਸ ਤੋਂ ਪਹਿਲਾਂ ਵੀਡੀਓ ਵਿੱਚ ਤਿੱਬਤੀ ਅਧਿਆਤਮਕ ਨੇਤਾ ਕਥਿਤ ਤੌਰ ‘ਤੇ ਬੱਚੇ ਨੂੰ ਆਪਣੀ ਜੀਭ ਚੂਸਣ ਲਈ ਕਹਿ ਰਹੇ ਹਨ। ਇਸ ਨਾਲ ਵਿਵਾਦ ਪੈਦਾ ਹੋ ਗਿਆ।