ਨਵੀਂ ਦਿੱਲੀ:ਮੁੱਕੇਬਾਜ਼ੀ ਦੇ ਸਾਬਕਾ ਕੌਮੀ ਕੋਚ ਗੁਰਬਖਸ਼ ਸਿੰਘ ਸੰਧੂ ਨੇ ਦੋ ਵਾਰ ਦੇ ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂ ਮਨੋਜ ਕੁਮਾਰ ਦੇ ਨਿੱਜੀ ਕੋਚ ਰਾਜੇਸ਼ ਕੁਮਾਰ ਰਾਜੌਂਦ ਦੇ ਨਾਂ ਦੀ ਲਗਾਤਾਰ ਦੂਜੇ ਸਾਲ ਦਰੋਣਾਚਾਰੀਆ ਐਵਾਰਡ ਲਈ ਸਿਫਾਰਸ਼ ਕੀਤੀ ਹੈ। ਰਾਜੌਂਦ ਕੌਮਾਂਤਰੀ ਮੁੱਕੇਬਾਜ਼ੀ ਸੰਘ ਦਾ ਮਾਨਤਾ ਪ੍ਰਾਪਤ ਦੋ ਸਟਾਰ ਕੋਚ ਤੇ ਮਨੋਜ ਕੁਮਾਰ ਦਾ ਵੱਡਾ ਭਰਾ ਵੀ ਹੈ।