ਮੁੰਬਈ, 11 ਜਨਵਰੀ
ਅਦਾਕਾਰ ਅਤੇ ਫਿਲਮਕਾਰ ਫ਼ਰਹਾਨ ਅਖ਼ਤਰ ਦੇ ਜਨਮ ਦਿਨ ’ਤੇ ਉਸ ਦੇ ਚਾਹੁਣ ਵਾਲਿਆਂ ਨੇ ਢੇਰ ਸਾਰਾ ਪਿਆਰ ਦਿੱਤਾ ਹੈ। ਇਸ ’ਤੇ ਅਦਾਕਾਰ ਨੇ ਕਿਹਾ ਕਿ ਇਸ ਪਿਆਰ ਨਾਲ ਉਸ ਦੀ ਕੰਮ ਪ੍ਰਤੀ ਜ਼ਿੰਮੇਵਾਰੀ ਹੋਰ ਵਧੀ ਹੈ। ਉਸ ਨੇ ਕਿਹਾ ਕਿ ਇਸ ਨਾਲ ਉਸ ਨੂੰ ਹੋਰ ਮਿਹਨਤ ਨਾਲ ਕੰਮ ਕਰਨਾ ਪਵੇਗਾ, ਉਹ ਕੋਸ਼ਿਸ਼ ਕਰੇਗਾ ਕਿ ਉਹ ਸਾਰੇ ਵਰਗਾਂ ਲਈ ਫਿਲਮਾਂ ਕਰ ਸਕੇ। ਸ਼ਨਿੱਚਰਵਾਰ ਨੂੰ 47 ਸਾਲਾਂ ਦੇ ਹੋਏ ਫ਼ਰਹਾਨ ਨੂੰ ਉਸ ਦੇ ਚਾਹੁਣ ਵਾਲਿਆਂ ਨੇ ਵਧਾਈਆਂ ਦਿੱਤੀਆਂ। ਅਦਾਕਾਰ ਨੇ ਐਤਵਾਰ ਨੂੰ ਆਪਣੇ ਟਵਿੱਟਰ ਖਾਤੇ ’ਤੇ ਪਾਈ ਪੋਸਟ ਵਿਚ ਜਨਮ ਦਿਨ ’ਤੇ ਵਧਾਈਆਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਇਸ ਪਿਆਰ ਨੇ ਜਿੱਥੇ ਉਸ ਦੇ ਜਨਮ ਦਿਨ ਨੂੰ ਖ਼ਾਸ ਬਣਾਇਆ ਹੈ, ਉੱਥੇ ਹੀ ਇਸ ਨਾਲ ਉਸ ਨੂੰ ਕੰਮ ਪ੍ਰਤੀ ਹੋਰ ਸੰਜੀਦਾ ਹੋਰ ਲਈ ਵੀ ਸੁਨੇਹਾ ਮਿਲਿਆ ਹੈ। ਉਹ ਜਲਦ ਹੀ ‘ਤੂਫ਼ਾਨ’ ਫਿਲਮ ਰਾਹੀਂ ਪਰਦੇ ’ਤੇ ਨਜ਼ਰ ਆਉਣਗੇ। ਉਸ ਨੇ ਆਪਣੀ ਦੀ ਇੱਕ ਫੋਟੋ ਸਾਂਝੀ ਕਰਦਿਆਂ ਦਰਸ਼ਕਾਂ ਦੀ ਉਤਸੁਕਤਾ ਵਧਾਈ ਹੈ।













