ਲੰਡਨ:ਆਸਟਰੇਲੀਅਨ ਓਪਨ ਚੈਂਪੀਅਨ ਨਾਓਮੀ ਓਸਾਕਾ ਟੈਨਿਸ ਡਬਲਿਊਟੀਏ ਦਰਜਾਬੰਦੀ ਵਿਚ ਦੂਜੇ ਨੰਬਰ ’ਤੇ ਪੁੱਜ ਗਈ ਹੈ ਜਦਕਿ ਨੋਵਾਕ ਜੋਕੋਵਿਚ ਸੂਚੀ ਵਿਚ ਸਿਖਰ ’ਤੇ ਹੈ। ਡੈਨਿਲ ਮੈਦਵੇਦੇਵ ਵੀ ਤੀਜੇ ਨੰਬਰ ’ਤੇ ਪੁੱਜ ਗਿਆ ਹੈ ਜੋ ਉਸ ਦੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਹੈ। ਦੂਜੇ ਪਾਸੇ ਆਸਟਰੇਲੀਅਨ ਓਪਨ ਦਾ ਫਾਈਨਲ ਖੇਡਣ ਵਾਲੀ ਅਮਰੀਕਾ ਦੀ ਜੈਨੀਫਰ ਬਰੈਡੀ ਵੀ 11 ਸਥਾਨਾਂ ਦੀ ਛਾਲ ਮਾਰ ਕੇ 13ਵੇਂ ਨੰਬਰ ’ਤੇ ਪੁੱਜ ਗਈ ਹੈ।