ਬੈਂਕਾਕ, 22 ਜਨਵਰੀ

ਸਾਤਵਿਕਸੈਰਾਜ ਰਾਂਕੀਰੈਂਡੀ ਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਮਿਕਸਡ ਡਬਲਜ਼ ਵਰਗ ਵਿੱਚ ਮਲੇਸ਼ੀਆ ਦੇ ਪੈਂਗ ਸੂਨ ਚਾਨ ਤੇ ਲਿਊ ਯਿੰਗ ਗੋਹ ਨੂੰ ਤਿੰਨ ਗੇਮ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ 18-21, 24-22, 22-20 ਨਾਲ ਹਰਾ ਕੇ ਥਾਈਲੈਂਡ ਬੈਡਮਿੰਟਨ ਓਪਨ ਦੇ ਸੈਮੀ ਫਾਈਨਲ ਗੇੜ ਵਿੱਚ ਦਾਖ਼ਲ ਹੋ ਗਈ ਹੈ। ਭਾਰਤ ਦੀ ਗੈਰ-ਦਰਜਾ ਪ੍ਰਾਪਤ ਜੋੜੀ ਨੇ ਸਵਾ ਘੰਟੇ ਦੇ ਕਰੀਬ ਚੱਲੇ ਮੁਕਾਬਲੇ ਵਿੱਚ ਵਿਸ਼ਵ ਦਰਜਾਬੰਦੀ ’ਚ 6ਵੇਂ ਸਥਾਨ ’ਤੇ ਕਾਬਜ਼ ਮਲੇਸ਼ਿਆਈ ਜੋੜੀ ਨੂੰ ਪਹਿਲੀ ਗੇਮ ਗੁਆਉਣ ਦੇ ਬਾਵਜੂਦ ਬਾਕੀ ਦੋ ਗੇਮਾਂ ਕਰੀਬੀ ਮੁਕਾਬਲੇ ’ਚ ਜਿੱਤ ਕੇ ਆਖਰੀ ਚਾਰ ਵਿੱਚ ਥਾਂ ਪੱਕੀ ਕੀਤੀ।