ਬੈਂਕਾਕ: ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਪਹਿਲੇ ਗੇੜ ਵਿੱਚ ਕੌਮਾਂਤਰੀ ਬੈਡਮਿੰਟਨ ’ਚ ਵਾਪਸੀ ਸਮੇਂ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਯੋਨੈਕਸ ਥਾਈਲੈਂਡ ਓਪਨ ਸੁਪਰ 1000 ਟੂਰਨਾਮੈਂਟ ਵਿੱਚ ਡੈਨਮਾਰਕ ਦੀ ਮੀਆ ਬਲਿਚਫੈਲਟ ਤੋਂ ਹਾਰ ਗਈ। ਕਰੋਨਾ ਕਾਰਨ ਕੌਮਾਂਤਰੀ ਕੈਲੰਡਰ ਵਿੱਚ ਵਿਘਨ ਪੈਣ ਕਰ ਕੇ ਛੇਵਾਂ ਦਰਜਾ ਪ੍ਰਾਪਤ ਸਿੰਧੂ ਨੇ ਇਸ ਟੂਰਨਾਮੈਂਟ ਰਾਹੀਂ ਵਾਪਸੀ ਕੀਤੀ। ਉਸ ਨੂੰ 74 ਮਿੰਟ ਤੱਕ ਚੱਲੇ ਇਸ ਮੈਚ ਵਿੱਚ ਮੀਆ ਨੇ 16.21, 26.24, 21.13 ਨਾਲ ਹਰਾਇਆ। ਪੁਰਸ਼ ਸਿੰਗਲਜ਼ ਵਿੱਚ, ਵਿਸ਼ਵ ਦੇ 13ਵੇਂ ਨੰਬਰ ਦੇ ਬੀ ਸਾਈ ਪ੍ਰਨੀਤ ਨੂੰ ਥਾਈਲੈਂਡ ਦੇ ਕੇਂਟਾਫੋਨ ਨੇ ਹਰਾਇਆ।