ਨਵੀਂ ਦਿੱਲੀ:ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੇ ਅੱਜ ਟੋਕੀਓ ਓਲੰਪਿਕ ਵਿੱਚ ਜਗ੍ਹਾ ਬਣਾ ਲਈ। ਤੈਰਾਕੀ ਸੰਸਥਾ ਐੱਫਆਈਐੱਨਏ ਨੇ ਸੈਟੇ ਕੋਲੀ ਟਰਾਫੀ ਦੇ ਪੁਰਸ਼ 100 ਮੀਟਰ ਬੈਕ-ਸਟ੍ਰੋਕ ਮੁਕਾਬਲੇ ਵਿੱਚ ਉਸ ਦਾ ‘ਏ’ ਗਰੇਡ ਸਵੀਕਾਰ ਕਰ ਲਿਆ ਹੈ। ਭਾਰਤੀ ਤੈਰਾਕੀ ਫੈਡਰੇਸ਼ਨ ਨੇ ਟਵੀਟ ਕੀਤਾ, ‘‘ਐੱਫਆਈਐੱਨਏ ਨੇ ਸ੍ਰੀਹਰੀ ਨਟਰਾਜ ਦੇ ਸੈਟੇ ਕੋਲੀ ਟਰਾਫੀ ਵਿੱਚ ਟਾਈਮ ਟਰਾਇਲ ਦੌਰਾਨ 53.77 ਸੈਕਿੰਡ ਦੇ ਓਲੰਪਿਕ ਕੁਆਲੀਫਿਕੇਸ਼ਨ ਸਮੇਂ ਨੂੰ ਸਵੀਕਾਰ ਕਰ ਲਿਆ ਹੈ। ਸ੍ਰੀਹਰੀ ਟੋਕੀਓ ਵਿੱਚ ‘ਏ’ ਕੁਆਲੀਫਿਕੇਸ਼ਨ ਐਂਟਰੀ ਦੇ ਰੂਪ ਵਿੱਚ ਭਾਰਤ ਦੇ ਸਾਜਨ ਪ੍ਰਕਾਸ਼ ਨਾਲ ਜੁੜੇਗਾ।’’