ਨਵੀਂ ਦਿੱਲੀ, 21 ਅਪਰੈਲ

ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਅਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਸਮੇਤ ਭਾਰਤ ਦੇ ਖੇਡ ਸਿਤਾਰਿਆਂ ਨੇ ਮਾਈਕ੍ਰੋਬਲੌਗਿੰਗ ਸਾਈਟ ਟਵਿੱਟਰਤੇ ਆਪਣਾਬਲੂ ਟਿੱਕਗੁਆ ਲਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂਤੇ ਨਕਲ ਅਤੇਸਪੈਮਤੋਂ ਬਚਣ ਲਈ ਪੱਤਰਕਾਰਾਂ, ਸਰਕਾਰੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਖੇਤਰ ਦੀਆਂ ਮਸ਼ਹੂਰ ਹਸਤੀਆਂ ਨੂੰ ਬਲੂ ਟਿੱਕ ਮੁਫਤ ਪ੍ਰਦਾਨ ਕੀਤੇ ਗਏ ਸਨ। ਹਾਲਾਂਕਿ ਟਵਿੱਟਰ ਨੇ ਵੀਰਵਾਰ ਨੂੰ ਉਨ੍ਹਾਂ ਖਾਤਿਆਂ ਤੋਂ ਬਲੂ ਟਿੱਕ ਹਟਾ ਦਿੱਤਾ ਜੋ ਸੇਵਾ ਲਈ ਮਹੀਨਾਵਾਰ ਭੁਗਤਾਨ ਨਹੀਂ ਕਰਦੇ। ਤੇਂਦੁਲਕਰ, ਕੋਹਲੀ ਅਤੇ ਸਿੰਧੂ ਤੋਂ ਇਲਾਵਾ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ, ਮੌਜੂਦਾ ਕਪਤਾਨ ਰੋਹਿਤ ਸ਼ਰਮਾ, ਓਲੰਪਿਕ ਤਮਗਾ ਜੇਤੂ ਸਾਇਨਾ ਨੇਹਵਾਲ, ਨੀਰਜ ਚੋਪੜਾ, ਬਜਰੰਗ ਪੂਨੀਆ, ਵਿਨੇਸ਼ ਫੋਗਾਟ, ਦੋ ਵਾਰ ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਨਿਖਤ ਜ਼ਰੀਨ, ਟੈਨਿਸ ਖਿਡਾਰਨ ਸਾਨੀਆ ਮਿਰਜ਼ਾ, ਭਾਰਤੀ ਫੁਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ, ਪੁਰਸ਼ ਹਾਕੀ ਟੀਮ ਦੇ ਗੋਲਕੀਪਰ ਪੀਆਰ ਸ੍ਰੀਜੇਸ਼ ਉਨ੍ਹਾਂ ਕਈ ਭਾਰਤੀ ਖਿਡਾਰੀਆਂ ਵਿੱਚੋਂ ਹਨ, ਜਿਨ੍ਹਾਂ ਨੇ ਟਵਿੱਟਰ ਤੋਂ ਆਪਣੇ ਬਲੂ ਟਿੱਕ ਨੂੰ ਗੁਆ ਦਿੱਤਾ ਹੈ। ਟੈਨਿਸ ਦੇ ਮਹਾਨ ਖਿਡਾਰੀ ਰੋਜ਼ਰ ਫੈਡਰਰ ਅਤੇ ਰਾਫੇਲ ਨਡਾਲ, ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਅਤੇ ਕਾਇਲੀਅਨ ਐਮਬਾਪੇ ਅਤੇ ਬਾਸਕਟਬਾਲ ਦੇ ਮਹਾਨ ਖਿਡਾਰੀ ਸਟੀਫਨ ਕਰੀ ਦੇ ਵੀ ਹੁਣ ਟਵਿੱਟਰਤੇ ਪ੍ਰਮਾਣਿਤ ਖਾਤੇ ਨਹੀਂ ਹਨ। ਟਵਿੱਟਰ ਕੋਲ ਹੁਣ ਸਿਰਫ ਉਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਦੇ ਪ੍ਰਮਾਣਿਤ ਖਾਤੇ ਹਨ, ਜੋ ਇਸ ਦਾ ਭੁਗਤਾਨ ਕਰਦੇ ਹਨ। ਟਵਿੱਟਰ ਦਾ ਬਲੂ ਟਿੱਕ ਵੈੱਬਤੇ ਪ੍ਰਾਪਤ ਕਰਨ ਲਈ 650 ਰੁਪਏ ਅਤੇ ਮੋਬਾਈਲਤੇ 900 ਰੁਪਏ ਦਾ ਮਹੀਨਾਵਾਰ ਭੁਗਤਾਨ ਕਰਨਾ ਹੋਵੇਗਾ।