ਚੰਡੀਗੜ੍ਹ, 30 ਜੂਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਟਿੱਪਣੀ ਦਾ ਜੁਆਬ ਦਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ। ਉਨ੍ਹਾਂ ਟਵਿੱਟਰ ’ਤੇ ਕਿਹਾ,‘ਦਿਸ਼ਾ ਤੈਅ ਹੈ ਤੇ ਉਦੇਸ਼ ਤੁਹਾਡੇ ਭ੍ਰਿਸ਼ਟ ਕਰੋਬਾਰ ਨੂੰ ਖਤਮ ਕਰਨਾ ਹੈ। ਜਦੋਂ ਤੱਕ ਪੰਜਾਬ ਦੀ ਬਰਬਾਦੀ ’ਤੇ ਖੜ੍ਹੇ ਤੁਹਾਡੇ ਸੁੱਖ ਵਿਲਾਸ ਨੂੰ ਪੰਜਾਬ ਦੇ ਗਰੀਬ ਲੋਕਾਂ ਦੀ ਸੇਵਾ ਕਰਨ ਲਈ ਸਰਕਾਰੀ ਸਕੂਲ ਤੇ ਸਰਕਾਰੀ ਹਸਪਤਾਲ ਵਿੱਚ ਨਹੀਂ ਬਦਲ ਦਿੰਦਾ, ਉਦੋਂ ਤੱਕ ਮੈਂ ਦਮ ਲੈਣ ਵਾਲਾ ਨਹੀਂ।”