ਮੁੰਬਈ, 14 ਜੂਨ

ਅਦਾਕਾਰਾ ਅਵਿਕਾ ਗੌੜ ਤੁਰਕੀ ਵਿੱਚ ਫਿਲਮ ‘ਕਜ਼ਾਖ’ ਦੀ ਸ਼ੂਟਿੰਗ ਕਰ ਰਹੀ ਹੈ। ਅਭਿਨੇਤਰੀ ਨੇ ਕਿਹਾ ਕਿ ਉਸ ਨੇ ਇਸ ਸੋਹਣੀ ਥਾਂ ’ਤੇ ਫਿਲਮਾਂਕਣ ਦੌਰਾਨ ਸ਼ਾਨਦਾਰ ਸਮਾਂ ਬਿਤਾਇਆ। ਅਵਿਕਾ ਨੇ ਕਿਹਾ, ‘ਫਿਲਮ ਦੀ ਸ਼ੂਟਿੰਗ ਬਹੁਤ ਮਜ਼ੇ ਵਾਲੀ ਸੀ। ਤੁਰਕੀ ਵਿੱਚ ਮੈਂ ਸ਼ਾਨਦਾਰ ਸਮਾਂ ਬਤੀਤ ਕੀਤਾ। ਇਹ ਮੇਰੀ ਪਹਿਲੀ ਕਜ਼ਾਖਸਤਾਨੀ ਫਿਲਮ ਹੈ। ਸੈੱਟ ’ਤੇ ਮੌਜੂਦ ਹਰੇਕ ਵਿਅਕਤੀ ਨੇ ਮੇਰਾ ਬਹੁਤ ਜ਼ਿਆਦਾ ਖ਼ਿਆਲ ਰੱਖਿਆ ਅਤੇ ਜਦੋਂ ਅਸੀਂ ਸ਼ੂਟਿੰਗ ਕਰ ਰਹੇ ਸਾਂ ਤਾਂ ਉਨ੍ਹਾਂ ਨੇ ਮੈਨੂੰ ਆਸ-ਪਾਸ ਦੀਆਂ ਥਾਵਾਂ ਦਿਖਾਈਆਂ।’

ਉਸ ਨੇ ਕਿਹਾ, ‘ਅਸੀਂ ਰਿਲੀਜ਼ ਦੀ ਤਰੀਕ ਦਾ ਇੰਤਜ਼ਾਰ ਕਰ ਰਹੇ ਹਾਂ, ਜੋ ਜਲਦੀ ਤੈਅ ਹੋਣੀ ਚਾਹੀਦੀ ਹੈ। ਮੇਰੇ ਨਿਰਮਾਤਾ ਐਲਪਾਮਿਸ ਅਤੇ ਨੂਰਲਨ ਕੋਯਾਨਬਾਇਯੇਵ ਦਾ ਸ਼ਾਨਦਾਰ ਮੇਜ਼ਬਾਨੀ ਕਰਨ ਅਤੇ ਪੂਰੀ ਸ਼ੂਟਿੰਗ ਦੌਰਾਨ ਮੇਰੀ ਮਦਦ ਕਰਨ ਲਈ ਵਿਸ਼ੇਸ਼ ਧੰਨਵਾਦ।’ ਇਹ ਇੱਕ ਕਾਮੇਡੀ ਫਿਲਮ ਹੈ, ਜੋ ਜਲਦੀ ਰਿਲੀਜ਼ ਹੋ ਜਾਵੇਗੀ। ਤੁਰਕੀ ਦਾ ਅਦਾਕਾਰ ਕਾਦਿਰ ਡੋਗੁਲੂ ਵੀ ਇਸ ਪ੍ਰਾਜੈਕਟ ਦਾ ਹਿੱਸਾ ਹੈ। –