ਗੁਆਟੇਮਾਲਾ:ਭਾਰਤੀ ਰਿਕਰਵ ਤੀਰਅੰਦਾਜ਼ਾਂ ਨੇ ਲਗਪਗ ਦੋ ਸਾਲ ਬਾਅਦ ਵਿਸ਼ਵ ਕੱਪ ਵਿੱਚ ਵਾਪਸੀ ਕਰਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ। ਟੂਰਨਾਮੈਂਟ ਦੇ ਸ਼ੁਰੂਆਤ ਵਿੱਚ ਅੰਕਿਤਾ ਭਕਤ ਅਤੇ ਦੀਪਿਕਾ ਕੁਮਾਰੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਮਹਿਲਾ ਟੀਮ ਕੁਆਲੀਫਿਕੇਸ਼ਨ ਵਿੱਚ ਸਿਖਰ ’ਤੇ ਰਹੀ। ਅਤਾਨੂ ਦਾਸ ਨੇ ਦੁਨੀਆਂ ਦੇ ਪਹਿਲੇ ਦਰਜੇ ਦੇ ਖਿਡਾਰੀ ਬ੍ਰੈਡੀ ਐਲੀਸਨ ਤੋਂ ਬਾਅਦ ਦੂਸਰਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਨੇ ਸਿੱਧੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਇਸ ਤੋਂ ਇਲਾਵਾ ਦਾਸ ਅਤੇ ਦੀਪਿਕਾ ਦੀ ਮਿਕਸਡ ਡਬਲਜ਼ ਜੋੜੀ ਵੀ ਪਿਛਲੇ ਸਾਲ ਵਿਆਹ ਤੋਂ ਬਾਅਦ ਪਹਿਲੀ ਵਾਰ ਚੁਣੌਤੀ ਦੇਵੇਗੀ।