ਬਰਲਿਨ: ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਮੈਕਸੀਕੋ ਨੂੰ ਹਰਾ ਕੇ ਵਿਸ਼ਵ ਤੀਜਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਭਾਰਤੀ ਟੀਮ ਵਿੱਚ ਜਯੋਤੀ ਸੁਰੇਖਾ ਵੈਨਮ, ਆਦਿਤੀ ਸਵਾਮੀ ਅਤੇ ਪਰਨੀਤ ਕੌਰ ਸ਼ਾਮਲ ਸਨ। ਉਨ੍ਹਾਂ ਮੈਕਸੀਕੋ ਨੂੰ 235.229 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤ ਨੇ ਸੈਮੀਫਾਈਨਲ ਵਿੱਚ ਕੋਲੰਬੀਆ ਅਤੇ ਕੁਆਰਟਰ ਫਾਈਨਲ ਵਿੱਚ ਚੀਨੀ ਤਾਇਪੇ ਨੂੰ ਹਰਾਇਆ ਸੀ।