ਯਾਂਕਟਨ (ਅਮਰੀਕਾ):ਭਾਰਤ ਦਾ ਤਜਰਬੇਕਾਰ ਕੰਪਾਊਂਡ ਤੀਰਅੰਦਾਜ਼ ਅਭਿਸ਼ੇਕ ਵਰਮਾ ਤੀਰਅੰਦਾਜ਼ੀ ਵਿਸ਼ਵ ਕੱਪ ਫਾਈਨਲ ਦੇ ਪਹਿਲੇ ਦੌਰ ਵਿੱਚ ਹੀ ਅਮਰੀਕਾ ਦੇ ਬਰੈਡਨ ਜੈਲੇਨਥਿਏਨ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਦੁਨੀਆ ਦੇ ਚੌਥੇ ਨੰਬਰ ਦੇ ਤੀਰਅੰਦਾਜ਼ ਬਰੈਡਨ ਨੇ ਅਭਿਸ਼ੇਕ ਨੂੰ 146-142 ਅੰਕਾਂ ਦੇ ਫਰਕ ਨਾਲ ਹਰਾਇਆ।