ਮੈਕਸਿਕੋ ਸਿਟੀ, 27 ਸਤੰਬਰ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤਿੰਨ ਰੋਜ਼ਾ ਦੌਰੇ ਉਤੇ ਮੈਕਸਿਕੋ ਪਹੁੰਚ ਗਏ ਹਨ। ਇਸ ਦੌਰੇ ਦਾ ਮੰਤਵ ਵਪਾਰ ਤੇ ਨਿਵੇਸ਼ ਵਿਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਇਸ ਤੋਂ ਇਲਾਵਾ ਹੋਰਨਾਂ ਖੇਤਰਾਂ ਵਿਚ ਵੀ ਤਾਲਮੇਲ ਮਜ਼ਬੂਤ ਕਰਨ ਉਤੇ ਜ਼ੋਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਲਾਤੀਨੀ ਅਮਰੀਕਾ ਵਿਚ ਮੈਕਸਿਕੋ ਭਾਰਤ ਦਾ ਵੱਡਾ ਵਪਾਰਕ ਭਾਈਵਾਲ ਹੈ। ਮੈਕਸੀਕੋ ਵਿਚ ਜੈਸ਼ੰਕਰ ਦਾ ਸਵਾਗਤ ਮੰਤਰੀ ਰੋਜ਼ੇਲੀਓ ਰਾਮੀਰੇਜ਼ ਨੇ ਕੀਤਾ। ਜੈਸ਼ੰਕਰ ਨੇ ਉਨ੍ਹਾਂ ਨਾਲ ਕੋਵਿਡ-19 ਸਬੰਧੀ ਗੱਲਬਾਤ ਕੀਤੀ। ਮੈਕਸਿਕੋ ਤੋਂ ਭਾਰਤ ਕੱਚਾ ਤੇਲ ਤੇ ਹੋਰ ਵਸਤਾਂ ਮੰਗਵਾਉਂਦਾ ਹੈ।