ਨਵੀਂ ਦਿੱਲੀ, 26 ਮਈ

ਦਿੱਲੀ ਦੀ ਅਦਾਲਤ ਵਲੋਂ ਯਾਸੀਨ ਮਲਿਕ ਨੂੰ ਅਤਿਵਾਦੀ ਫੰਡਿੰਗ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਇਕ ਦਿਨ ਬਾਅਦ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਵੱਖਵਾਦੀ ਨੇਤਾ ਨੂੰ ਸਖ਼ਤ ਸੁਰੱਖਿਆ ਹੇਠ ਵੱਖਰੇ ਸੈੱਲ ਵਿਚ ਰੱਖਿਆ ਗਿਆ ਹੈ। ਜੇਲ੍ਹ ਦੇ ਸੀਨੀਅਰ ਅਧਿਕਾਰੀ ਨੇ ਕਿਹਾ,‘ਸੁਰੱਖਿਆ ਕਾਰਨਾਂ ਕਰਕੇ ਮਲਿਕ ਨੂੰ ਜੇਲ੍ਹ ਵਿੱਚ ਕੋਈ ਕੰਮ ਨਹੀਂ ਸੌਂਪਿਆ ਜਾ ਸਕਦਾ। ਉਸ ਨੂੰ ਸਖ਼ਤ ਸੁਰੱਖਿਆ ਹੇਠ ਜੇਲ੍ਹ ਨੰਬਰ 7 ਦੀ ਵੱਖਰੀ ਕੋਠੜੀ ਵਿੱਚ ਰੱਖਿਆ ਗਿਆ ਹੈ। ਉਸ ਦੀ ਸੁਰੱਖਿਆ ‘ਤੇ ਲਗਾਤਾਰ ਨਜ਼ਰ ਰੱਖੀ ਜਾਵੇਗੀ।’