ਵਾਸ਼ਿੰਗਟਨ, 20 ਅਗਸਤ
ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਕਿਹਾ ਕਿ ਮੌਜੂਦਾ ਸਮੇਂ ਅਫਗਾਨਿਸਤਾਨ ਵਿਚਲੀ ਤਾਲਿਬਾਨ ਸਰਕਾਰ ਨੂੰ 190 ਮੁਲਕਾਂ ’ਤੇ ਆਧਾਰਿਤ ਸੰਸਥਾ ਤੋਂ ਕਰਜ਼ੇ ਲੈਣ ਜਾਂ ਹੋਰ ਸਰੋਤ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਈਐੱਮਐੱਫ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਦੀ ਸਲਾਹ ਅਨੁਸਾਰ ਹੀ ਕੋਈ ਕਦਮ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ, ‘ਇਸ ਸਮੇਂ ਕੌਮਾਂਤਰੀ ਭਾਈਚਾਰੇ ’ਚ ਅਫ਼ਗਾਨਿਸਤਾਨ ਵਿਚਲੀ ਸਰਕਾਰ ਨੂੰ ਮਾਨਤਾ ਮਿਲਣ ਨੂੰ ਲੈ ਕੇ ਸਪੱਸ਼ਟਤਾ ਨਹੀਂ ਹੈ ਜਿਸ ਕਾਰਨ ਉਸ ਨੂੰ ਸੰਸਥਾ ਦੇ ਸਰੋਤਾਂ ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।’