ਨਵੀਂ ਦਿੱਲੀ, 5 ਅਕਤੂਬਰ
ਤਾਲਿਬਾਨ ਫੌਜਾਂ ਨੇ ਅਫ਼ਗਾਨਿਸਤਾਨ ਦੇ ਦੇਕੁੰਡੀ ਸੂਬੇ ਵਿੱਚ ਹਜ਼ਾਰਾ ਸਮੁਦਾਇ ਦੇ 13 ਵਿਅਕਤੀਆਂ ਨੂੰ ਮਾਰ ਦਿੱਤਾ। ਇਨ੍ਹਾਂ ਵਿੱਚ 17 ਵਰ੍ਹਿਆਂ ਦੀ ਮੁਟਿਆਰ ਵੀ ਸ਼ਾਮਲ ਸੀ। ਅਮਨੈਸਟੀ ਇੰਟਰਨੈਸ਼ਨਲ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਇਹ ਕਤਲ ਖਿਦੀਰ ਜ਼ਿਲ੍ਹੇ ਦੇ ਕਹੋਰ ਪਿੰਡ ਵਿੱਚ 30 ਅਗਸਤ ਨੂੰ ਹੋਏ। ਪੀੜਤਾਂ ਵਿੱਚੋਂ 11 ਜਣੇ ਅਫ਼ਗਾਨ ਨੈਸ਼ਨਲ ਡਿਫ਼ੈਂਸ ਸਕਿਓਰਿਟੀ ਫੋਰਸਜ਼ ਦੇ ਮੈਂਬਰ ਸਨ ਅਤੇ ਦੋ ਨਾਗਰਿਕ ਸਨ।