ਤਿਰੂਵਨੰਤਪੁਰਮ, 31 ਜੁਲਾਈ

ਤਿਰੂਚਿਰਾਪੱਲੀ ਤੋਂ ਸ਼ਾਰਜਾਹ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੇ ਅੱਜ ਤਕਨੀਕੀ ਕਾਰਨਾਂ ਕਰਕੇ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੰਸੀ ਲੈਂਡਿੰਗ ਕੀਤੀ। ਉਡਾਣ ਨੇ ਤਮਿਲਨਾਡੂ ਦੇ ਤਿਰੂਚਿਰਾਪੱਲੀ ਤੋਂ ਸਵੇਰੇ 10.45 ਵਜੇ ਉਡਾਣ ਭਰੀ। ਇਸ ਤੋਂ ਥੋੜ੍ਹੀ ਦੇਰ ਬਾਅਦ ਇਥੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਪੂਰੀ ਤਰ੍ਹਾਂ ਐਮਰਜੰਸੀ ਐਲਾਨ ਦਿੱਤੀ। ਜਹਾਜ਼ ਦੁਪਹਿਰ ਨੂੰ ਤਿਰੂਵਨੰਤਪੁਰਮ ਵਿੱਚ ਸੁਰੱਖਿਅਤ ਉਤਰਿਆ। ਏਅਰਲਾਈਨ ਨੇ ਦੱਸਿਆ ਕਿ ਜਹਾਜ਼ ‘ਚ 154 ਯਾਤਰੀ ਸਵਾਰ ਸਨ।