ਖਰੜ:ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ’ਚ ਬੀਪੀਐੱਡ ਦੀ ਪੜ੍ਹਾਈ ਕਰਦੀ ਹਰਿਆਣਾ ਦੇ ਪਿੰਡ ਦਿਨੌੜ ਦੀ ਰਹਿਣ ਵਾਲੀ ਅਰੁਣਾ ਤੰਵਰ ਨੂੰ ਟੋਕੀਓ ਪੈਰਾ-ਓਲੰਪਿਕ ਖੇਡਾਂ ਵਿੱਚ ਵਾਈਲਡ ਕਾਰਡ ਐਂਟਰੀ ਦਿੱਤੀ ਗਈ ਹੈ। ਉਹ ਅੰਡਰ-49 ਕਿਲੋ ਵਰਗ ਵਿੱਚ 37 ਦੇਸ਼ਾਂ ਦੇ 72 ਤਾਇਕਵਾਂਡੋ ਖਿਡਾਰੀਆਂ ਸਾਹਮਣੇ ਆਪਣਾ ਲੋਹਾ ਮਨਵਾਏਗੀ। ਆਪਣੇ ਵਰਗ ਦੀ ਦਰਜਾਬੰਦੀ ਅਨੁਸਾਰ ਅਰੁਣਾ ਵਿਸ਼ਵ ਵਿੱਚ ਚੌਥੇ ਸਥਾਨ ਅਤੇ ਦੇਸ਼ ਵਿੱਚ ਪਹਿਲੇ ਸਥਾਨ ’ਤੇ ਕਾਬਜ਼ ਹੈ।