ਤਲਵਾੜਾ, 23 ਜਨਵਰੀ

ਤਲਵਾੜਾ ਹਾਜੀਪੁਰ ਸੜਕ ’ਤੇ ਅੱਜ ਇਕ ਬੱਸ ਦੂਜੇ ਵਾਹਨ ਨੂੰ ਓਵਰਟੇਕ ਕਰਦਿਆਂ ਸਫੈਦੇ ਵਿਚ ਜਾ ਵੱਜੀ ਜਿਸ ਕਾਰਨ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖਮੀਆਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਅੱਡਾ ਝੀਰ ਦਾਖੂ ਨਜ਼ਦੀਕ ਤਲਵਾੜਾ ਵਾਲੇ ਪਾਸੇ ਦੁਪਹਿਰ 12 ਵਜੇ ਦੇ ਕਰੀਬ ਵਾਪਰਿਆ। ਇਹ ਨਿੱਜੀ ਮਿੰਨੀ ਬੱਸ ਤਲਵਾੜਾ ਤੋਂ ਦਸੂਹਾ ਜਾ ਰਹੀ ਸੀ ਕਿ ਸਫੈਦੇ ਨਾਲ ਜਾ ਟਕਰਾਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਬੱਸ ਸਵਾਰੀਆਂ ਨਾਲ ਖਚਾ ਖਚ ਭਰੀ ਸੀ ਤੇ ਦੂਜੀ ਬੱਸ ਨੂੰ ਓਵਰਟੇਕ ਕਰ ਰਹੀ ਸੀ।