ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁਮੰਤਵੀ ਹਾਲ ਵਿਚ ਹੋ ਰਹੀ 32ਵੀਂ ਕੌਮੀ ਤਲਵਾਰਬਾਜ਼ੀ ਚੈਂਪੀਅਨਸ਼ਿਪ  ਦੇ ਦੂਜੇ ਦਿਨ ਤਾਮਿਲਨਾਡੂ ਦੀ ਓਲੰਪੀਅਨ ਤਲਵਾਰਬਾਜ਼ ਭਵਾਨੀ ਦੇਵੀ ਨੇ ਸੈਬਰ ਈਵੈਂਟ ਵਿਚ ਸੋਨ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਮਨੀਪੁਰ ਦੀ ਅਭੀ ਲੈਸ਼ਰਮ ਨੇ ਚਾਂਦੀ, ਦਿੱਲੀ ਦੀ ਖਨਕ ਕੈਸ਼ਕ ਤੇ ਛੱਤੀਸਗੜ੍ਹ ਦੀ ਵੈਦਕਾ ਖੁਸੀ ਨੇ ਕਾਂਸੇ ਦੇ ਤਗ਼ਮੇ ਜਿੱਤੇ। ਲੜਕਿਆਂ ਦੇ ਫਾਈਨਲ ਈਵੈਂਟ ਦੇ ਵਿਅਕਤੀਗਤ ਮੁਕਾਬਲਿਆਂ ’ਚ ਹਰਿਆਣਾ ਦੇ ਦੇਵ ਨੇ ਸੋਨ ਤਗ਼ਮਾ, ਅਰਜਨ (ਐੱਸਐੱਸਸੀਬੀ ਅਕਾਦਮੀ) ਨੇ ਚਾਂਦੀ, ਕੇ. ਬਬੀਸ਼ (ਆਕੜੀ) ਅਤੇ ਵਿਨੋਥ ਕੁਮਾਰ (ਤਾਮਿਲਨਾਡੂ) ਨੇ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਅੰਮ੍ਰਿਤਸਰ ਜ਼ਿਲ੍ਹਾ ਤਲਵਾਰਬਾਜ਼ੀ ਐਸ਼ੋਸੀਏਸਨ ਦੇ ਪ੍ਰਧਾਨ ਜਸਵੰਤ ਸਿੰਘ ਢਿਲੋਂ, ਜਨਰਲ ਸਕੱਤਰ ਪ੍ਰੋ. ਨਿਰਮਲ ਸਿੰਘ ਰੰਧਾਵਾ ਅਤੇ ਧੰਨਜੀਤ ਸਿੰਘ ਰਾਜਾਜੰਗ ਨੇ ਭਵਾਨੀ ਦੇਵੀ ਨੂੰ ਸਨਮਾਨਿਤ ਕੀਤਾ।