ਰੁਦਰਪੁਰ:ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਦੇਸ਼ ਦੀ ਪਹਿਲੀ ਤਲਵਾਰਬਾਜ਼ ਭਵਾਨੀ ਦੇਵੀ 13ਵੀਂ ਸੀਨੀਅਰ ਕੌਮੀ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ‘ਮਹਿਲਾ ਸਬਰੇ ਵਿਅਕਤੀਗਤ ਮੁਕਾਬਲਾ’ ਜਿੱਤ ਕੇ ਨੌਵੀਂ ਵਾਰ ਕੌਮੀ ਚੈਂਪੀਅਨ ਬਣ ਗਈ ਹੈ। ਤਾਮਿਲਨਾਡੂ ਦੀ ਭਵਾਨੀ ਨੇ ਫਾਈਨਲ ਵਿੱਚ ਕੇਰਲ ਦੀ ਜੋਸਨਾ ਜੋਸਫ ਨੂੰ 15-7 ਨਾਲ ਹਰਾ ਕੇ ਖਿਤਾਬ ਹਾਸਲ ਕੀਤਾ। ਇਸ ਤੋਂ ਪਹਿਲਾਂ ਉਸ ਨੇ ਸੈਮੀਫਾਈਨਲ ਵਿੱਚ ਅਨੀਤਾ ਨੂੰ 15-4 ਨਾਲ ਹਰਾਇਆ ਸੀ। ਇਸੇ ਤਰ੍ਹਾਂ ਕੁਮਾਰਸੇਨ ਨੇ ਰਾਜਸਥਾਨ ਦੇ ਕਰਨ ਸਿੰਘ ਨੂੰ ਹਰਾ ਕੇ ਪੁਰਸ਼ ਟੀਮ ਦਾ ‘ਸਬਰੇ ਵਿਅਕਤੀਗਤ ਮੁਕਾਬਲਾ’ ਜਿੱਤਿਆ। ‘ਮਹਿਲਾ ਫੋਇਲ ਵਿਅਕਤੀਗਤ ਮੁਕਾਬਲੇ’ ਵਿੱਚ ਕੇਰਲ ਦੀ ਅਵੰਤੀ ਰਾਧਿਕਾ ਪ੍ਰਕਾਸ਼ ਨੇ ਲੇਸ਼ਰਾਮ ਖੁਸਬੋਰਾਨੀ ਨੂੰ ਹਰਾਇਆ। ਪੁਰਸ਼ਾਂ ਦੇ ਏਪੀ ਵਰਗ ਵਿੱਚ ਗੋਆ ਦੇ ਚਿੰਗਖਮ ਜੇਟਲੀ ਸਿੰਘ ਨੇ ਛੱਤੀਸਗੜ੍ਹ ਦੇ ਰਾਜੇਂਦਰ ਸ਼ਾਂਤੀਮੋਲ ਸ਼ੇਰਜਿਨ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।