ਤਰਨਤਾਰਨ ਦੇ ਪਿੰਡ ਕੈਰੋਂ ਦੇ ਰੇਲਵੇ ਫਟਕ ਨੇੜੇ ਸੋਮਵਾਰ ਦੀ ਸ਼ਾਮ ਨੂੰ ਗੈਂਗਵਾਰ ਹੋਈ। ਫਾਰਚੂਨਰ ਗੱਡੀ ਵਿੱਚ ਸਵਾਰ ਦੋ ਨੌਜਵਾਨ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਜਿਨਾਂ ਨੂੰ ਤਾਰਨ ਤਰਨ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਸਮਰਪ੍ਰੀਤ ਸਿੰਘ ਨਿਵਾਸੀ ਪਿੰਡ ਕਰਮੂਵਾਲਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਦਕਿ ਸੌਰਵ ਸਿੰਘ ਨਿਵਾਸੀ ਪਿੰਡ ਮਰਹਾਣਾ ਨੇ ਵੀ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਪੁਲਿਸ ਵੱਲੋਂ ਇਸ ਘਟਨਾ ਸਬੰਧੀ 7 ਵਿਅਕਤੀਆਂ ਖਿਲਾਫ਼ ਮਾਮਲਾ ਸਰਜ ਕਰ ਲਿਆ ਗਿਆ ਹੈ।

ਤਰਨ ਤਾਰਨ ਜਿਲੇ ਦੇ ਪਿੰਡ ਪੰਡੋਰੀ ਨਿਵਾਸੀ ਇਨਫਲੂਐਂਸਰ ਮਹਿਕ ਪੰਡੋਰੀ ਵੱਲੋਂ ਅਕਸਰ ਵਿਵਾਦ ਗ੍ਰਸਤ ਪੋਸਟਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਬੀਤੇ ਦਿਨ ਮਹਿਕ ਪੰਡੋਰੀ ਵੱਲੋਂ ਇੱਕ ਵਿਅਕਤੀ ਦੀ ਨਿੱਜੀ ਛਵੀ ਨੂੰ ਬਦਨਾਮ ਕਰਨ ਵਾਲੀਆਂ ਵੀਡੀਓ ਸਾਂਝੀਆਂ ਕੀਤੀਆਂ ਗਈਆਂ। ਜਿਸ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਮਹਿਕ ਪੰਡੋਰੀ ਦੇ ਘਰ ਵਿੱਚ ਆ ਕੇ ਉਸ ਦੀ ਕਥਿਤ ਤੌਰ ਤੇ ਕੁੱਟਮਾਰ ਕਰਨ ਦੀ ਵੀਡੀਓ ਇੰਟਰਨੈਟ ਮੀਡੀਆ ਦੇ ਸਾਂਝੀ ਕੀਤੀ ਗਈ।

ਕੁੱਲ ਮਿਲਾ ਕੇ ਦੋਵਾਂ ਗਰੁੱਪਾਂ ਵਿੱਚਕਾਰ ਮਾਮਲਾ ਤਲਖਬਾਜ਼ੀ ਵਿੱਚ ਆ ਗਿਆ। ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਦੇ ਨੇੜਲੇ ਪਿੰਡ ਕੈਰੋਂ ਦੇ ਰੇਲਵੇ ਫਾਟਕ ਨੇੜੇ ਦੋਵਾਂ ਗਰੁੱਪਾਂ ਨਾਲ ਸੰਬੰਧਿਤ ਹਥਿਆਰਬੰਦ ਨੌਜਵਾਨ ਸੋਮਵਾਰ ਸ਼ਾਮ ਨੂੰ ਇਕੱਠੇ ਹੋਏ। ਜਿਸ ਦੌਰਾਨ ਦੋਵਾਂ ਧਿਰਾਂ ਦਰਮਿਆਨ ਕਰੀਬ ਅੱਠ ਰਾਊਂਡ ਗੋਲੀਆਂ ਚੱਲੀਆਂ। ਫਾਰਚੂਨਰ ਗੱਡੀ ਵਿੱਚ ਸਵਾਰ ਦੋ ਨੌਜਵਾਨਾ ਨੂੰ ਗੋਲੀਆਂ ਲੱਗੀਆਂ।

ਜਦਕਿ ਹਮਲਾਵਰ ਗਰੁੱਪ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਪੱਟੀ ਸ਼ਹਿਰ ਵੱਲ ਨੂੰ ਰਵਾਨਾ ਹੋ ਗਿਆ। ਫਾਰਚਿਊਨਰ ਗੱਡੀ ਵਿੱਚ ਸਵਾਰ ਨੌਜਵਾਨਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਇਸ ਵਾਰਦਾਤ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇੱਕ ਗੈਂਗ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ। ਪਰ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਵੱਲੋਂ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।