ਪਿੰਡ ਢੁੱਡੀਕੇ, ਜ਼ਿਲ੍ਹਾ ਮੋਗਾ ਵਾਲਿਆਂ ਦੀ ਸਲਾਨਾ ਪਿੱਕਨਿੱਕ ਇਸ ਸਾਲ ਦਿਨ ਸਨਿਚਰਵਾਰ 30 ਜੂਨ 2018 ਨੂੰ ਮਿਸੀਸਾਗਾ ਵਿੱਚ ਮੇਵਿਸ ਅਤੇ ਡੈਰੀ ਰੋਡ ਦੇ ਇਲਾਕੇ ਵਿੱਚ ਪੈਂਦੇ ਮੈਡੋਵੇਲ ਕੰਜ਼ਰਵੇਸ਼ਨ ਪਾਰਕ (1081 ਓਲਡ ਡੈਰੀ ਰੋਡ, ਮਿਸੀਸਾਗਾ) ਵਿੱਚ ਸਵੇਰੇ 10 ਤੋਂ ਸ਼ਾਮ 7 ਵਜੇ ਤੱਕ ਹੋਵੇਗੀ। ਪੂਰਾ ਦਿਨ ਲੰਗਰ ਦੇ ਨਾਲ਼-ਨਾਲ਼ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਮਨੋਰੰਜਨ ਦਾ ਪ੍ਰਬੰਧ ਹੁੰਦਾ ਹੈ। ਪੌਸ਼ਟਿਕ ਖਾਣਾ ਆਪਣੇ ਹੱਥੀਂ ਬਣਾਇਆ ਜਾਂਦਾ ਹੈ। ਹਰ ਸਾਲ ਪਿੱਕਨਿੱਕ ਵਿੱਚ ਵਧ ਰਿਹਾ ਇਕੱਠ ਅਗਲੇ ਸਾਲ ਪ੍ਰਬੰਧਕਾਂ ਲਈ ਹੋਰ ਹਿੰਮਤ ਵਧਾਉਣ ਦਾ ਕੰਮ ਕਰਦਾ ਹੈ ਅਤੇ ਪ੍ਰਬੰਧਕ ਵਧੇਰੇ ਤਕੜੇ ਹੋ ਕੇ ਪਿੰਡ ਅਤੇ ਪਿੰਡ ਵਾਸੀਆਂ ਦੇ ਸਾਕ ਸਬੰਧੀਆਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਾਰਿਆਂ ਨੂੰ ਸਮੇਂ ਸਿਰ ਅਤੇ ਹੁੰਮ-ਹੁੰਮਾ ਕੇ ਪਹੁੰਚਣ ਦੀ ਬੇਨਤੀ ਹੈ। ਹੋਰ ਜਾਣਕਾਰੀ ਲਈ ਜਸਵੰਤ ਸਿੰਘ ਭੋਲਾ 647-765-1478, ਪਵਨ ਗਿੱਲ ‘ਪੰਨਾ’ ਨਾਲ਼ 416-878-2018 ਜਾਂ ਜਸਵਿੰਦਰ ਹੇਰ ‘ਯੋਧਾ’ ਨਾਲ਼ 416-727-6858 ਤੇ ਸੰਪਰਕ ਕੀਤਾ ਜਾ ਸਕਦਾ ਹੈ।