ਸਟਾਰ ਨਿਊਜ਼:- ਐਂਗਸ ਰੀਡ ਅਤੇ ਪੋਸਟਮੀਡੀਆ ਵਲੋਂ ਕੀਤੇ ਇੱਕ ਸਰਵੇਖਣ ਵਿੱਚ ਗੱਲ ਸਾਹਮਣੇ ਆਈ ਹੈ ਕਿ ਕੰਜ਼ਰਵਟਿਵ ਦੇ ਫੈਡਰਲ ਨੇਤਾ ਚਿੰਤਾ ਵਿੱਚ ਹਨ ਕਿ ਉਨਟੈਰੀਓ ਵਿੱਚ ਡੱਗ ਫੋਰਡ ਦੀਆਂ ਨੀਤੀਆਂ ਕਰਕੇ ਕੰਜ਼ਰਵਟਿਵ ਨੂੰ 21 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਸਰਵੇਖਣ ਤੋਂ ਇਹ ਵੀ ਪਤਾ ਲੱਗਦਾ ਹੈ ਉਨਟੈਰੀਓ ਦੀ ਅੱਧੀ ਅਬਾਦੀ ਡੱਗ ਫੋਰਡ ਦੀ ਸਰਕਾਰ ਵਲੋਂ ਕੀਤੇ ਕੰਮਾਂ ਕਰਕੇ ਕੰਜ਼ਰਵਟਿਵ ਤੋਂ ਪਰੇ ਜਾ ਸਕਦੀ ਹੈ। ਜਿਸ ਦਾ ਫੈਡਰਲ ਟੋਰੀਆਂ ਨੂੰ ਨੁਕਸਾਨ ਹੋ ਸਕਦਾ ਹੈ। ਉਨਟੈਰੀਓ ਵਿੱਚ 85% ਵੋਟਰਾਂ ਦਾ ਇਹ ਕਹਿਣਾ ਹੈ ਕਿ ਫੋਰਡ ਸਰਕਾਰ ਦੀਆਂ ਪਾਲਸੀਆਂ ਕਰਕੇ ਉਹ ਐਡਰਿਊ ਸ਼ੀਅਰ ਦੀ ਫੈਡਰਲ ਕੰਜ਼ਰਵਟਿਵ ਪਾਰਟੀ ਦੀ ਹਮਾਇਤ ਨਹੀਂ ਕਰਨਗੇ।
ਇਹੀ ਸਵਾਲ ਕੈਨੇਡਾ ਭਰ ਵਿੱਚ ਕੀਤਾ ਗਿਆ ਤਾਂ ਵੱਡੇ ਪੱਧਰ ਤੇ ਇਹੀ ਗੱਲ ਸਾਹਮਣੇ ਆਈ ਹੈ ਕਿ ਉਨਟੈਰੀਓ ਵਿੱਚ ਫੋਰਡ ਸਰਕਾਰ ਦੀਆਂ ਨੀਤੀਆਂ ਕੰਜ਼ਰਵਟਿਵ ਨੂੰ ਧੱਕਾ ਲਾ ਰਹੀਆਂ ਹਨ। ਕੁੱਝ ਇਸੇ ਤਰ੍ਹਾਂ ਦੀ ਸਥਿਤੀ ਅਲਬਰਟਾ ਵਿੱਚ ਵੀ ਦੇਖਣ ਨੂੰ ਮਿਲ ਕਰੀ ਹੈ। ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਜੇਸਨ ਕੈਨੀ ਅਤੇ ਉਸ ਦੀ ਯੂਨਾਇਟਿ ਕੰਜ਼ਰਵਟਿਵ ਪਾਰਟੀ ਕਰਕੇ ਫੈਡਲਰਨ ਕੰਜ਼ਰਵਟਿਵ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਉੱਥੇ ਜੇਸਕ ਕੈਨੀ ਕਰਕੇ 36% ਲੋਕਾਂ ਦਾ ਝੁਕਾ ਫੈਡਰਲ ਕੰਜ਼ਰਵਟਿਵ ਵੱਲ ਵਧੇਰੇ ਹੈ। ਕਿਊਬੈਕ ਵਿੱਚ 27% ਵੋਟਰ ਇਹ ਮੰਨਦੇ ਹਨ ਕਿ ਕਿਊਬੈਕ ਦੀ ਸਥਾਨਕ ਪਾਰਟੀ ਕਰਕੇ ਫੈਡਰਲ ਵੋਟਾਂ ਵਿੱਚ ਫਰਕ ਪੈ ਸਕਦਾ ਹੈ। ਭਾਵੇਂ ਸਰਵੇਖਣ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਸੂਬੇ ਵਿੱਚ ਬਹੁਤੇ ਵੋਟਰ ਤਿੰਨੇ ਫੈਡਰਲ ਪਾਰਟੀਆਂ ਦੇ ਘੱਟ ਹਮਾਇਤੀ ਹਨ।
ਕੈਨੇਡਾ ਦੇ ਬਹੁਤੇ ਸੂਬਿਆਂ ਵਿੱਚ ਇਹੀ ਦੇਖਣ ਨੂੰ ਮਿਲਿਆ ਹੈ ਕਿ ਦੋ ਤਿਹਾਈ ਲੋਕ ਇਹ ਮੰਨਦੇ ਹਨ ਕਿ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦਾ ਫੈਡਰਲ ਚੋਣਾਂ ਵਿੱਚ ਬਹੁਤ ਅਸਰ ਨਹੀਂ ਪੈਂਦਾ। ਫਰ ਇਕੱਲਾ ਉਨਟੈਰੀਓ ਸੂਬਾ ਹੈ ਜਿੱਥੇ ਬਹੁਤੇ ਵੋਟਰ ਇਹ ਮੰਨਦੇ ਹਨ ਕਿ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦਾ ਅਸਰ ਫੈਡਰਲ ਚੋਣਾਂ ਵਿੱਚ ਪਵੇਗਾ ਇਹ ਪ੍ਰਭਾਵ ਹਰ ਵਰਗ, ਮਰਦ ਔਰਤਾਂ ਵਿੱਚ ਬਰਾਬਰ ਦੇਖਣ ਨੂੰ ਮਿਲਿਆ ਹੈ। ਬੀਸੀ ਵਿੱਚ ਜਿੱਥੇ ਐਨ ਡੀ ਪੀ ਦੀ ਸਰਕਾਰ ਹੈ ਉਸ ਕਰਕੇ ਜਗਮੀਤ ਸਿੰਘ ਦੀ ਐਨ ਡੀ ਪੀ ਨੂੰ ਫਾਇਦਾ ਹੋ ਸਕਦਾ ਹੈ। ਜਿੱਥੇ ਸਿਰਫ਼ 25% ਲੋਕ ਇਹ ਮੰਨਦੇ ਹਨ ਕਿ ਪ੍ਰੀਮੀਅਰ ਜੌਨ ਹੌਰਗਨ ਦੀਆਂ ਨੀਤੀਆਂ ਦਾ ਇਨ੍ਹਾਂ ਚੋਣਾਂ ਵਿੱਚ ਫਰਕ ਪਵੇਗਾ। 50% ਤੋਂ ਵੱਧ ਵੋਟਰ ਐਨ ਡੀ ਪੀ ਨੂੰ ਵੋਟ ਪਾਉਣ ਦੇ ਹੱਕ ਵਿੱਚ ਦਿਸ ਰਹੇ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਇਹ ਨੂੰ ਜਾਣਦੇ ਹੋਏ ਕਿ ਡੱਗ ਫੋਰਡ ਦੀਆਂ ਨੀਤੀਆਂ ਦਾ ਲੋਕਾਂ ਤੇ ਵੱਡਾ ਪ੍ਰਭਾਵ ਹੈ ਉਨ੍ਹਾਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਫੋਰਡ ਅਤੇ ਸ਼ੀਅਰ ਨੂੰ ਹਮੇਸ਼ਾ ਇਕੱਠੇ ਦਿਖਾਇਆ ਹੈ। ਉਨਟੈਰੀਓ ਵਿੱਚ ਡੱਗ ਫੋਰਡ ਕਰਕੇ ਟਰੂਡੋ ਨੂੰ ਵੱਡਾ ਫਾਇਦਾ ਹੋਣ ਦੇ ਅਸਾਰ ਹਨ ਕਿਊਂਕਿ ਸਰਵੇਖਣ ਵਿੱਚ 71% ਲੋਕ ਇਹ ਮੰਨਦੇ ਹਨ ਕਿ 21 ਅਕਤੂਬਰ ਨੂੰ ਉਸ ਲਿਬਰਲ ਨੂੰ ਵੋਟ ਪਾਉਣਗੇ। ਵੱਡੀ ਗਿਣਤੀ 66% ਐਨ ਡੀ ਪੀ ਨੂੰ ਵੀ ਹਮਾਇਤ ਕਰਦੀ ਹੈ। ਇਹ ਸਰਵੇਖਣ ਸਤੰਬਰ 16 ਤੋਂ 18 ਦੇ ਦਰਮਿਆਨ ਕੈਨੇਡਾ ਭਰ ਵਿੱਚ ਕੀਤਾ ਗਿਆ ਸੀ। ਐਂਗਸ ਰੀਡ ਦੇ ਸਰਵੇਖਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਨਟੈਰੀਓ ਵਿੱਚ ਲਿਬਰਲ ਅਤੇ ਕੰਜ਼ਰਵਟਿਵ ਇੱਕ ਦੂਜੇ ਦੇ ਤਕਰੀਬਨ ਬਰਾਬਰ ਹੀ ਚੱਲ ਰਹੇ ਹਨ। ਤੀਜੇ ਸਥਾਨ ਤੇ ਐਨ ਡੀ ਪੀ ਅਤੇ ਚੌਥੇ ਸਥਾਨ ਤੇ ਗਰੀਨ ਹੈ।