ਨਵੀਂ ਦਿੱਲੀ, ਡੋਪਿੰਗ ਕਾਰਨ ਪਾਬੰਦੀ ਝੱਲ ਰਹੇ ਪੰਜਾਬ ਦੇ ਵਿਕਟਕੀਪਰ ਅਭਿਸ਼ੇਕ ਗੁਪਤਾ ਨੂੰ ਦਲੀਪ ਟਰਾਫੀ ਲਈ ਇੰਡੀਆ ਰੈਡ ਟੀਮ ਵਿੱਚ ਸ਼ਾਮਲ ਕਰਨ ਸਬੰਧੀ ਉਸ ਬਾਰੇ ਪੈਦਾ ਹੋਏ ਵਿਵਾਦ ਮਗਰੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਉਸ ਨੂੰ ਬਾਹਰ ਕਰ ਦਿੱਤਾ ਹੈ। ਉਸ ਦੀ ਥਾਂ ਅਕਸ਼ੈ ਵਾਡਕਰ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਬੀਸੀਸੀਆਈ ਨੇ ਕੱਲ੍ਹ ਦਲੀਪ ਟਰਾਫੀ ਲਈ ਟੀਮਾਂ ਦਾ ਐਲਾਨ ਕਰਦਿਆਂ ਇੰਡੀਆ ਰੈਡ ਟੀਮ ਵਿੱਚ ਅਭਿਸ਼ੇਕ ਨੂੰ ਸ਼ਾਮਲ ਕੀਤਾ ਸੀ। ਬੀਸੀਸੀਆਈ ਨੇ ਅਭਿਸ਼ੇਕ ਨੂੰ ਜਨਵਰੀ ਦੌਰਾਨ ਸੈਯਦ ਮੁਸ਼ਤਾਕ ਅਲੀ ਟਰਾਫੀ ਮੌਕੇ ਪਾਬੰਦੀਸ਼ੁਦਾ ਪਦਾਰਥ ਲੈਣ ਦਾ ਦੋਸ਼ੀ ਠਹਿਰਾਉਣ ਮਗਰੋਂ ਜੂਨ ਵਿੱਚ ਉਸ ’ਤੇ ਪਾਬੰਦੀ ਲਾ ਦਿੱਤੀ ਸੀ।