ਮੋਨਾਕੋ, ਭਾਰਤ ਦੀ ਫਰਾਟਾ ਦੌੜਾਕ ਨਿਰਮਲਾ ਸ਼ੇਰੌਨ ’ਤੇ ‘ਅਥਲੈਟਿਕਸ ਇੰਟੇਗ੍ਰਿਟੀ ਯੂਨਿਟ’ (ਏਆਈਯੂ) ਨੇ ਡੋਪਿੰਗ ਮਾਮਲੇ ਵਿਚ ਚਾਰ ਸਾਲ ਲਈ ਪਾਬੰਦੀ ਲਾ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਜਿੱਤੇ ਦੋ ਏਸ਼ਿਆਈ ਚੈਂਪੀਅਨਸ਼ਿਪ ਖ਼ਿਤਾਬ ਵਾਪਸ ਲੈ ਲਏ ਗਏ ਹਨ। ਏਆਈਯੂ ਨੇ ਨਿਰਮਲਾ ਨੂੰ ਜੂਨ 2018 ਵਿਚ ਘਰੇਲੂ ਮੁਕਾਬਲਿਆਂ ਵਿਚ ਸਟੇਰਾਈਡ ਡ੍ਰੋਸਤਾਨੋਲੋਨ ਤੇ ਮੇਟੇਨੋਲੋਨ ਦੇ ਇਸਤੇਮਾਲ ਦਾ ਦੋਸ਼ੀ ਪਾਇਆ ਸੀ। ਇਸ ਤੋਂ ਬਾਅਦ ਸੱਤ ਅਕਤੂਬਰ ਨੂੰ ਉਨ੍ਹਾਂ ’ਤੇ ਪਾਬੰਦੀ ਲਾ ਦਿੱਤੀ ਗਈ। ਨਿਰਮਲਾ ਨੇ ਪਾਬੰਦੀਆਂ ਨੂੰ ਸਵੀਕਾਰ ਕਰ ਲਿਆ ਹੈ ਤੇ ਮਾਮਲੇ ਦੀ ਸੁਣਵਾਈ ਦੀ ਮੰਗ ਨਹੀਂ ਕੀਤੀ। ਉਨ੍ਹਾਂ ਦੀ ਮੁਅੱਤਲੀ 28 ਜੂਨ 2018 ਤੋਂ ਪ੍ਰਭਾਵੀ ਹੋਵੇਗੀ ਜਦਕਿ ਅਗਸਤ 2016 ਤੋਂ ਨਵੰਬਰ 2018 ਤੱਕ ਦੇ ਸਾਰੇ ਨਤੀਜਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਨਿਰਮਲਾ ਨੇ 2017 ਵਿਚ ਭਾਰਤ ਵਿਚ ਹੋਈ ਏਸ਼ਿਆਈ ਚੈਂਪੀਅਨਸ਼ਿਪ ਵਿਚ ਸੋਨ ਤਗ਼ਮਾ ਜਿੱਤਿਆ ਸੀ।