ਮੁੰਬਈ, 13 ਨਵੰਬਰ

ਡਾਇਰੈਕਟਰ ਆਫ ਰੈਵੇਨਿਊ ਇੰਟੈਲੀਜੈਂਸ(ਡੀਆਰਈ) ਨੇ ਕਥਿਤ ਤੌਰ ’ਤੇ ਆਪਣੇ ਕੋਲ ਸੋਨਾ ਅਤੇ ਹੋਰ ਕੀਮਤੀ ਸਾਮਾਨ ਹੋਣ ਦੀ ਜਾਣਕਾਰੀ ਨਾ ਦੇਣ ’ਤੇ ਕਿ੍ਕਟਰ ਕੁਰਨਾਲ ਪੰਡਿਆ ਨੂੰ ਮੁੰਬਈ ਕੌਮਾਂਤਰੀ ਹਵਾਈ ਅੱਡੇ ’ਤੇ ਰੋਕ ਲਿਆ। ਡੀਆਰਆਈ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਕੁਰਨਾਲ ਯੂਏਈ ਤੋਂ ਸ਼ਾਮ ਪੰਜ ਵਜੇ ਦੇ ਕਰੀਬ ਭਾਰਤ ਪਰਤਿਆ ਸੀ। ਉਸੇ ਸਮੇਂ ਹਵਾਈ ਅੱਡੇ ’ਤੇ ਡੀਆਰਆਈ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ। ਕੁਰਨਾਲ ਮੁੰਬਈ ਇੰਡੀਅਨਜ਼ ਟੀਮ ਵਿੱਚ ਸ਼ਾਮਲ ਸਨ। ਮੁੰਬਈ ਇੰਡੀਅਨਜ਼ ਨੇ ਦੁਬਈ ਵਿੱਚ 10 ਨਵੰਬਰ ਨੂੰ ਫਾਈਨਲ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਪੰਜਵੀਂ ਵਾਰ ਆਈਪੀਐਲ ਖ਼ਿਤਾਬ ਜਿੱਤਿਆ।