ਪਟਿਆਲਾ:ਇਥੇ ਕੌਮੀ ਖੇਡ ਸੰਸਥਾ ਐੱਨਆਈਐੱਸ ਵਿੱਚ ਚੱਲ ਰਹੀ ਨੈਸ਼ਨਲ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ ਹੈ। ਅੱਜ ਡਿਸਕਸ ਥਰੋਅ ’ਚ ਪੰਜਾਬ ਦੀ ਕਮਲਪ੍ਰੀਤ ਕੌਰ ਨੇ 65.06 ਮੀਟਰ ਨਾਲ ਨਵਾਂ ਕੌਮੀ ਰਿਕਾਰਡ ਕਾਇਮ ਕਰਕੇ ਟੋਕੀਓ ਓਲੰਪਿਕ ’ਚ ਜਗ੍ਹਾ ਬਣਾ ਲਈ ਹੈ। ਇਸੇ ਤਰ੍ਹਾਂ ਹੈਮਰ ਥਰੋਅ ’ਚ ਪੰਜਾਬ ਦੇ ਗੁਰਮੀਤ ਸਿੰਘ ਨੇ 69.97 ਮੀਟਰ ਦੇ ਪ੍ਰਦਰਸ਼ਨ ਨਾਲ ਨਵਾਂ ਰਿਕਾਰਡ ਕਾਇਮ ਕੀਤਾ। 200 ਮੀਟਰ ਔਰਤਾਂ ਦੀ ਦੌੜ ’ਚ ਅਸਾਮ ਦੀ ਹਿਮਾ ਦਾਸ ਅੱਵਲ ਰਹੀ। ਟ੍ਰਿਪਲ ਜੰਪ ਵਿੱਚ ਕਾਰਤਿਕ ਨੇ ਪਹਿਲਾ ਸਥਾਨ ਹਾਸਲ ਕੀਤਾ।