ਮੁੰਬਈ:ਬਾਲੀਵੁੱਡ ਗਾਇਕਾ ਅਲਕਾ ਯਾਗਨਿਕ ਅਤੇ ਗਾਇਕ ਕੁਮਾਰ ਸਾਨੂ ਇਸ ਹਫ਼ਤੇ ‘ਡਾਂਸ ਦੀਵਾਨੇ’ ਸ਼ੋਅ ਦੇ ਵਿਸ਼ੇਸ਼ ਮਹਿਮਾਨ ਹੋਣਗੇੇ। ਇਸ ਸ਼ੋਅ ਵਿੱਚ ਜੱਜ ਦੀ ਭੂਮਿਕਾ ਮਾਧੁਰੀ ਦੀਕਸ਼ਿਤ, ਤੁਸ਼ਾਰ ਕਾਲੀਆ ਅਤੇ ਧਰਮੇਸ਼ ਯੇਲਾਂਦੇ ਨਿਭਾਅ ਰਹੇ ਹਨ। ਉਮੀਦਵਾਰ ਅਮਨ ‘ਚਾਰਲੀ ਚੈਪਲਿਨ’ ਵਜੋਂ ਪੇਸ਼ਕਾਰੀ ਦੇਣਗੇ, ਜਿਸ ਮਗਰੋਂ ਉਸ ਦੀ ਅਤੇ ਵਿਸ਼ੇਸ਼ ਮਹਿਮਾਨਾਂ ਦੀ ਇੱਕ ਮਜ਼ੇਦਾਰ ‘ਜੁਗਲਬੰਦੀ’ ਹੋਵੇਗੀ ਜਿੱਥੇ ਦੋਵੇਂ ਗਾਇਕ ‘ਮੇਰੇ ਖਵਾਬੋਂ ਮੇਂ ਤੂ’ ਗੀਤ ਗਾਉਣਗੇ। ਸੋਮਾਂਸ਼ ਵੀ ਸਟੇਜ ’ਤੇ ਇੱਕ ਮਜ਼ੇਦਾਰ ਪੇਸ਼ਕਾਰੀ ਦੇਵੇਗਾ, ਜਿਸ ਮਗਰੋਂ ਕੁਮਾਰ ਸਾਨੂ ਨੂੰ ਮਾਧੁਰੀ ਨਾਲ ਮਜ਼ਾਕ ਕਰਨ ਦਾ ਮੌਕਾ ਮਿਲਦਾ ਹੈ। ਇੱਕ ਹੋਰ ਉਮੀਦਵਾਰ ਪੱਲਵੀ ‘ਆਂਖੋਂ ਕੀ ਗੁਸਤਾਖੀਆਂ’ ਗਾਣੇ ’ਤੇ ਪੇਸ਼ਕਾਰੀ ਦੇਵੇਗੀ। ਸ਼ੋਅ ਦੌਰਾਨ ਅਲਕਾ ਯਾਗਨਿਕ ਖੁਲਾਸਾ ਕਰੇਗੀ ਕਿ ਕਿਵੇਂ ‘ਏਕ ਦੋ ਤੀਨ’ ਗਾਣਾ ਉਸ ਦੇ ਗਾਇਕਾ ਬਣਨ ’ਚ ਮਦਦਗਾਰ ਸਾਬਿਤ ਹੋਇਆ। ਉਸ ਵੱਲੋਂ ਇਹ ਖੁਲਾਸਾ ਉਮੀਦਵਾਰ ਪਪਾਈ ਅਤੇ ਅੰਤਰਾ ਦੇ ਇਸੇ ਗਾਣੇ ’ਤੇ ਪੇਸ਼ਕਾਰੀ ਮਗਰੋਂ ਕੀਤਾ ਜਾਵੇਗਾ। ਸ਼ੋਅ ‘ਡਾਂਸ ਦੀਵਾਨੇ’ ਕਲਰਜ਼ ’ਤੇ ਦਿਖਾਇਆ ਜਾ ਰਿਹਾ ਹੈ।