ਬੰਗਲੂਰੂ, 17 ਅਕਤੂਬਰ
ਬੰਗਲੂਰੂ ਪੁਲੀਸ ਵੱਲੋਂ ਅੱਜ ਮੁੰਬਈ ਵਿੱਚ ਬੌਲੀਵੁੱਡ ਅਦਾਕਾਰ ਵਿਵੇਕ ਓਬਰਾਏ ਦੀ ਮੁੰਬਈ ਵਿਚਲੀ ਰਿਹਾਇਸ਼ ’ਤੇ ਡਰੱਗ ਕੇਸ ’ਚ ਲੋੜੀਂਦੇ ਊਸ ਦੇ ਸਾਲੇ ਆਦਿੱਤਿਆ ਅਲਵਾ ਦੀ ਭਾਲ ਲਈ ਛਾਪਾ ਮਾਰਿਆ ਗਿਆ। ਜਾਇੰਟ ਪੁਲੀਸ ਕਮਿਸ਼ਨਰ ਸੰਦੀਪ ਪਾਟਿਲ ਨੇ ਦੱਸਿਆ ਕਿ ਅਦਿੱਤਿਆ ਅਲਵਾ ਖ਼ਿਲਾਫ਼ ਬੰਗਲੂਰੂ ਦੇ ਕੌਟਨਪੈਟ ਥਾਣੇ ’ਚ ਦਰਜ ਡਰੱਗ ਕੇਸ ਵਿੱਚ ਫਰਾਰ ਚੱਲ ਰਿਹਾ ਹੈ। ਊਨ੍ਹਾਂ ਕਿਹਾ, ‘ਵਿਵੇਕ ਓਬਰਾੲੇ ਊਸਦਾ ਰਿਸ਼ਤੇਦਾਰ ਹੈ ਅਤੇ ਸਾਨੂੰ ਸੂਹ ਮਿਲੀ ਸੀ ਅਲਵਾ ਊੱਥੇ ਹੈ। ਇਸ ਲਈ ਅਦਾਲਤ ਤੋਂ ਵਾਰੰਟ ਹਾਸਲ ਕਰਕੇ ਕੇਂਦਰੀ ਅਪਰਾਧ ਸ਼ਾਖਾ ਦੀ ਟੀਮ ਊਸਦੇ ਮੁੰਬਈ ਸਥਿਤ ਘਰ ਛਾਪਾ ਮਾਰਨ ਗਈ।’ ਊਨ੍ਹਾਂ ਕਿਹਾ ਕਿ ਪੁਲੀਸ ਦਾ ਮੰਨਣਾ ਹੈ ਕਿ ਸ਼ਾਇਦ ਊਹ ਜਾਣਦਾ ਹੈ ਕਿ ਆਦਿੱਤਿਆ ਅਲਵਾ ਕਿੱਥੇ ਹੈ। ਇਸ ਲਈ ਇਹ ਛਾਪੇ ਮਾਰੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਆਦਿੱਤਿਆ ਅਲਵਾ ਸਾਬਕਾ ਮੰਤਰੀ ਜੀਵਾਰਾਜ ਅਲਵਾ ਦੀ ਬੇਟਾ ਹੈ।