ਮੁੰਬਈ: ਕਾਮੇਡੀ ਫਿਲਮ ‘ਡਰੀਮ ਗਰਲ -2’ ਦੇ ਨਿਰਮਾਤਾਵਾਂ ਨੇ ਅੱਜ ਫਿਲਮ ਦਾ ਇੱਕ ਹੋਰ ਗੀਤ ‘ਜਮਨਾ ਪਾਰ’ ਰਿਲੀਜ਼ ਕੀਤਾ ਹੈ। ਪ੍ਰੋਡਕਸ਼ਨ ਹਾਊਸ ਜ਼ੀ ਮਿਊਜ਼ਿਕ ਕੰਪਨੀ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਹ ਗੀਤ ਸਾਂਝਾ ਕਰਦਿਆਂ ਕੈਪਸ਼ਨ ਦਿੱਤੀ ਹੈ, ‘ਪੂਜਾ…ਡਰੀਮ ਗਰਲ ਦਾ ਪਿਆਰ ਤੁਹਾਨੂੰ ਜਮਨਾ ਪਾਰ ਲੈ ਜਾਵੇਗਾ।’ ਇਸ ਗੀਤ ਵਿੱਚ ਆਯੂਸ਼ਮਾਨ ਖੁਰਾਨਾ ਪੂਜਾ ਦੇ ਕਿਰਦਾਰ ਵਿੱਚ ਦਿਖਾਈ ਦੇ ਰਿਹਾ ਹੈ। ਕੁਮਾਰ ਵੱਲੋਂ ਲਿਖੇ ਗਏ ਇਸ ਗੀਤ ਨੂੰ ਨੇਹਾ ਕੱਕੜ ਤੇ ਮੀਤ ਭਰਾਵਾਂ ਨੇ ਆਪਣੀਆਂ ਆਵਾਜ਼ਾਂ ਨਾਲ ਸ਼ਿੰਗਾਰਿਆ ਹੈ। ਕੰਪਨੀ ਵੱਲੋਂ ਇਹ ਗੀਤ ਸਾਂਝਾ ਕੀਤੇ ਜਾਣ ਮਗਰੋਂ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਇਸ ’ਤੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਇੱਕ ਪ੍ਰਸ਼ੰਸਕ ਨੇ ਕਿਹਾ, ‘ਬਾਕਮਾਲ ਪੂਜਾ।’ ਇੱਕ ਹੋਰ ਨੇ ਕਿਹਾ, ‘ਤੁਸੀਂ ਬਹੁਤ ਹੀ ਲਾਜਵਾਬ ਹੋ, ਮੈਂ ਹੈਰਾਨ ਰਹਿ ਗਿਆ ਹਾਂ।’ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫਿਲਮ ਦੇ ਨਿਰਮਾਤਾਵਾਂ ਵੱਲੋਂ ਫਿਲਮ ਦੇ ਗੀਤ ‘ਦਿਲ ਕਾ ਟੈਲੀਫੋਨ 2.0’ ਅਤੇ ‘ਨਾਚ’ ਰਿਲੀਜ਼ ਕੀਤੇ ਗਏ ਸਨ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫ਼ੀ ਸਰਾਹਿਆ ਗਿਆ ਹੈ। ਇਸ ਫਿਲਮ ਵਿੱਚ ਆਯੂਸ਼ਮਾਨ ਖੁਰਾਨਾ ਨਾਲ ਅਨੰਨਿਆ ਪਾਂਡੇ ਮੁੱਖ ਭੂਮਿਕਾ ਨਿਭਾਅ ਰਹੀ ਹੈ।