ਨਵੀਂ ਦਿੱਲੀ, 3 ਨਵੰਬਰ
ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਭਾਰਤ ਬਾਇਓਟੈੱਕ ਵੱਲੋਂ ਨਿਰਮਤ ਕੋਵਿਡ-19 ਵੈਕਸੀਨ ‘ਕੋਵੈਕਸੀਨ’ ਦੀ ਹੰਗਾਮੀ ਹਾਲਾਤ ਵਿੱਚ ਵਰਤੋਂ ਕੀਤੇ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਡਬਲਿਊਐੱਚਓ ਨੇ ਤਕਨੀਕੀ ਸਲਾਹਕਾਰ ਸਮੂਹ (ਟੈਗ) ਦੀ ਸਿਫਾਰਸ਼ ’ਤੇ ਇਹ ਫੈਸਲਾ ਲਿਆ ਹੈ। ਟੈਗ ਨੇ ‘ਕੋਵੈਕਸੀਨ’ ਨੂੰ ਹੰਗਾਮੀ ਵਰਤੋਂ ਵਾਲੀ ਸੂਚੀ (ਈਯੂਐੱਲ) ਵਿੱਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਸੀ। ਆਲਮੀ ਸਿਹਤ ਸੰਸਥਾ ਨੇ ਇਕ ਟਵੀਟ ਵਿੱਚ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦੇੇਣ ਦੀ ਪੁਸ਼ਟੀ ਕੀਤੀ ਹੈ। ਭਾਰਤ ਵਿੱਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਮੌਕੇ ਮੁੱਖ ਤੌਰ ’ਤੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਤੇ ਐਸਟਰਾਜ਼ੈਨੇਕਾ ਤੇ ਆਕਸਫੋਰਡ ਯੂਨੀਵਰਸਿਟੀ ਦੀ ਕੋਵੀਸ਼ੀਲਡ ਦੀਆਂ ਖੁਰਾਕਾਂ ਲਾਈਆਂ ਜਾ ਰਹੀਆਂ ਹਨ।