ਜਨੇਵਾ, 16 ਮਈ

ਵਿਸ਼ਵ ਸਿਹਤ ਸੰਗਠਨ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਉੱਤਰੀ ਕੋਰੀਆ ਵਿੱਚ ਤੇਜ਼ੀ ਨਾਲ ਫੈਲ ਸਕਦਾ ਹੈ। ਦੱਖਣ-ਪੂਰਬੀ ਏਸ਼ੀਆ ਲਈ ਡਬਲਿਊਐਚਓ ਦੀ ਖੇਤਰੀ ਨਿਰਦੇਸ਼ਕ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਉਥੇ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ। ਦੂਜੇ ਪਾਸੇ ਉਤਰੀ ਕੋਰੀਆ ਦੇ ਕਿਮ ਯੋਂਗ ਨੇ ਕਰੋਨਾ ਦੇ ਕੇਸ ਲਗਾਤਾਰ ਵਧਣ ’ਤੇ ਸਿਹਤ ਅਧਿਕਾਰੀਆਂ ਤੇ ਮੰਤਰੀਆਂ ਦੀ ਖਿਚਾਈ ਕੀਤੀ ਹੈ। ਉਨ੍ਹਾਂ ਫੌਜ ਨੂੰ ਵੀ ਕਰੋਨਾ ਦਵਾਈਆਂ ਦਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ।